ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲਾ ਜਲੰਧਰ ਨੇ ਕਿਹਾ ਆਖੀਰ ਸੱਚਾਈ ਦੀ ਜਿੱਤ ਹੋਈ,

ਨਕੋਦਰ, 22 ਮਾਰਚ (ਏ.ਐਲ.ਬਿਉਰੋ) ਸ਼ਰਾਬ ਘੁਟਾਲੇ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਭਾਜਪਾ ਨੇ ਹਮਲਾ ਬੋਲਿਆ ਹੈ। ਈਡੀ ਵੱਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲਾ ਜਲੰਧਰ ਦਿਹਾਤੀ ਦੱਖਣੀ ਨੇ ਕਿਹਾ ਕਿ ਜੋ ਲੋਕ ਘੁਟਾਲੇ ਕਰਨਗੇ, ਉਨ੍ਹਾਂ ਨੂੰ ਜੇਲ੍ਹ ਜਾਣਾ ਹੀ ਪਵੇਗਾ। ਉਹਨਾਂ ਨੇ ਅੱਗੇ ਕਿਹਾ ਕਿ ਗਲਤ ਕੰਮ ਕਰਨ ਵਾਲਿਆਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਜੋ ਜੈਸਾ ਕਰੇਗਾ, ਉਸ ਨੂੰ ਵੈਸਾ ਹੀ ਭਰਨਾ ਭਰੇਗਾ। ਜੇ ਅਰਵਿੰਦ ਕੇਜਰੀਵਾਲ ਸੱਚੇ ਸਨ ਤਾਂ ਈਡੀ ਤੋਂ ਕਿਉਂ ਭੱਜ ਰਹੇ ਸਨ, ਕੇਜਰੀਵਾਲ ਨੂੰ ਈਡੀ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਸੀ, ਪਰ ਵਾਰ-ਵਾਰ ਨੋਟਿਸ ਭੇਜਣ ਤੇ ਕੇਜਰੀਵਾਲ ਈ.ਡੀ. ਸਾਹਮਣੇ ਪੇਸ਼ ਨਹੀਂ ਹੋਏ, ਇਸਦਾ ਮਤਲਬ ਕੇਜਰੀਵਾਲ ਗਲਤ ਸਨ, ਜੋ ਵੀ ਸ਼ਰਾਬ ਘੁਟਾਲੇ ਚ ਦੋਸ਼ੀ ਹਨ, ਉਹਨਾਂ ਨੂੰ ਸਜਾ ਹੋਣੀ ਚਾਹੀਦੀ ਹੈ।
