ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਜੱਥਾ ਰਵਾਨਾ

ਫਗਵਾੜਾ 21 ਜਨਵਰੀ (ਸ਼ਿਵ ਕੋੜਾ) ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਅੱਜ ਫਗਵਾੜਾ ਦੇ ਜੀਟੀ ਰੋਡ ਸਥਿਤ ਰੈਸਟ ਹਾਉਸ ਤੋਂ ਸ੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾ ਜੀ ਧਾਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਚੌਥਾ ਜੱਥਾ ਰਵਾਨਾ ਹੋਇਆ। ਜਿਸ ਨੂੰ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਯਾਤਰਾ ਦੀ ਸਫਲਤਾ ਲਈ ਅਰਦਾਸ ਹੋਈ ਅਤੇ ਨਾਰੀਅਲ ਤੋੜਿਆ ਗਿਆ। ਜੋਗਿੰਦਰ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਤੀਰਥ ਅਸਥਾਨਾਂ ਦੀ ਯਾਤਰਾ ਕਰਵਾਉਣ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਬਹੁਤ ਸਾਰੇ ਸ਼ਰਧਾਲੂ ਆਰਥਕ ਤੰਗੀ ਕਾਰਨ ਤੀਰਥਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ ਪਰ ਹੁਣ ਪੰਜਾਬ ਸਰਕਾਰ ਦੀ ਇਸ ਯੋਜਨਾ ਤਹਿਤ ਲੋੜਵੰਦ ਸ਼ਰਧਾਲੂਆਂ ਨੂੰ ਬਹੁਤ ਰਾਹਤ ਮਿਲੀ ਹੈ। ਯਾਤਰਾ ‘ਚ ਸ਼ਾਮਲ ਸੰਗਤ ਨੇ ਜੋਗਿੰਦਰ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਬਦੌਲਤ ਅੱਜ ਉਹ ਤੀਰਥ ਯਾਤਰਾ ਕਰਨ ਦੀ ਇੱਛਾ ਪੂਰੀ ਕਰਨ ਜਾ ਰਹੇ ਹਨ। ਇਸ ਮੌਕੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਬਲਾਕ ਪ੍ਰਧਾਨ ਬਲਬੀਰ ਠਾਕੁਰ ਤੇ ਰਾਜੇਸ਼ ਕੌਲਸਰ ਤੋਂ ਇਲਾਵਾ ਪਿ੍ਰਤਪਾਲ ਕੌਰ ਤੁਲੀ, ਚਮਨ ਲਾਲ, ਰਣਜੀਤ ਪਾਲ ਪਾਬਲਾ, ਰੂਬੀ ਟਾਂਡਾ, ਗੁਰਦੀਪ ਸਿੰਘ ਤੁੱਲੀ ਆਦਿ ਹਾਜਰ ਸਨ।
