August 7, 2025
#Punjab

ਮੁੱਖ ਮੰਤਰੀ ਦੇ ਰੋਡ ਸ਼ੋਅ ਚ ਯੂਥ ਪ੍ਰਧਾਨ ਅਮਰ ਲਾਲੀ ਆਪਣੇ ਸਾਥੀਆਂ ਦੇ ਵੱਡੇ ਕਾਫਲੇ ਨਾਲ ਪਹੁੰਚੇ

ਨਕੋਦਰ (ਏ.ਐਲ.ਬਿਓਰੋ) ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਨਕੋਦਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂ ਦੇ ਹੱਕ ਵਿੱਚ ਨਕੋਦਰ ਰੋਡ ਸ਼ੋ ਕਰਨ ਪਹੁੰਚੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਬੇਹੱਦ ਖੁਸ਼ੀ ਹੋਈ ਜਦੋਂ ਉਹਨਾਂ ਕਿਹਾ ਕਿ ਇਹੋ ਜਿਹਾ ਲੋਕਾਂ ਦਾ ਨੌਜਵਾਨਾਂ ਦਾ ਠਾਠਾ ਮਾਰਦਾ ਇਕੱਠ ਹੀ ਥੱਕਣ ਨਹੀਂ ਦਿੰਦਾ । ਮੁੱਖ ਮੰਤਰੀ ਦਾ ਇਹ ਰੋਡ ਸ਼ੋ ਇੱਕ ਯਾਦਗਾਰੀ ਹੋ ਨਿਬੜਿਆ ਕਿਉਂ ਜ਼ੋ ਇਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲਿ ਜਿਸਦਾ ਸਾਰਾ ਸੇਹਰਾ ਹਲਕਾ ਨਕੋਦਰ ਦੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਅਮਰ ਸਿੰਘ ਲਾਲੀ ਨੂੰ ਜਾਂਦਾ ਹੈ । ਗੱਲਬਾਤ ਕਰਦਿਆਂ ਹਲਕਾ ਯੂਥ ਪ੍ਰਧਾਨ ਅਮਰ ਲਾਲੀ ਨੇ ਦੱਸਿਆ ਕਿ ਇਸ ਇਕੱਠ ਲਈ ਨੌਜਵਾਨਾਂ ਨੂੰ ਉਹਨਾਂ ਬਿਲਗਾ , ਤਲਵਣ , ਨੂਰਮਹਿਲ ਅਤੇ ਦੋਨਾ ਏਰੀਆ ਵਿੱਚ ਜਾ ਕੇ ਆਪ ਲਾਮਬੰਦ ਕੀਤਾ ਸੀ ਕਿ ਕਿਸ ਤਰ੍ਹਾਂ ਆਪਾਂ ਇਸ ਰੋਡ ਸ਼ੋਅ ਨੂੰ ਇੱਕ ਸਫ਼ਲ ਬਣਾਉਣਾ ਹੈ ਔਰ ਬੇਹੱਦ ਖੁਸ਼ੀ ਹੋਈ ਕਿ ਜਦ ਨੌਜਵਾਨ ਨੇ ਸਵੇਰ ਤੋਂ ਹੀ ਮੈਨੂੰ ਇਸ ਰੋਡ ਸ਼ੋਅ ਸੰਬੰਧੀਫੋਨ ਕਰਨੇ ਸ਼ੁਰੂ ਕਰ ਦਿੱਤੇ ਸਿੱਟੇ ਵਜੋਂ ਹਲਕੇ ਦੇ ਹਰ ਕੋਨੇ ‘ਚੋ ਨੌਜਵਾਨ ਆਏ । ਇਸ ਮੌਕੇ ਨੌਜਵਾਨਾਂ ਨੇ ਵੀ ਇੱਕ ਸੁਰ ‘ਚ ਕਿਹਾ ਕਿ ਉਹ ਹਰ ਵਕਤ ਅਮਰ ਲਾਲੀ ਦੀ ਪ੍ਰਧਾਨਗੀ ਹੇਠ ਕੰਮ ਕਰਕੇ ਖੁਸ਼ੀ ਮਹਿਸੂਸ ਕਰਦੇ ਨੇ ਜਦੋਂ ਵੀ ਜਿੱਥੇ ਵੀ ਕੋਈ ਸੁਨੇਹਾ ਲਾਉਣਗੇ ਅਸੀਂ ਸਭ ਉਥੇ ਪਹੁੰਚਾਂਗੇ । ਇਸ ਮੌਕੇ ਉਹਨਾਂ ਦੇ ਸਾਥੀ ਕਰਨ ਸ਼ਰਮਾ , ਜੋਹਨ ਸ਼ਰਮਾ , ਰਾਧੇ , ਜੁਗਰਾਜ ਸਿੰਘ , ਸਤਨਾਮ ਬਾਬਾ , ਬਿੱਟੂ , ਅਮਨ ਸ਼ੰਕਰ , ਜਗਰੂਪ ਸਿੰਘ , ਜਸਵੀਰ ਧੰਜਲ ਸੁਰਿੰਦਰ ਉੱਗੀ , ਦੀਪੂ ਪ੍ਰਧਾਨ ਅਵਿਨਾਸ਼ , ਗਗਨ ਸਹੋਤਾ ਆਦਿ ਪ੍ਰਧਾਨ ਅਮਰ ਲਾਲੀ ਦੀ ਅਗਵਾਈ ਹੇਠ ਆਪਣੀਆਂ ਟੀਮਾਂ ਸਮੇਤ ਹਾਜ਼ਰ ਰਹੇ ।

Leave a comment

Your email address will not be published. Required fields are marked *