ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡਾਂ ਵਿੱਚੋ ਸਰਕਾਰ ਚਲਾਉਣ ਦਾ ਵਾਅਦਾ ਕੀਤਾ ਪੂਰਾ – ਰਾਓ ਕੈੰਡੋਵਾਲ

ਚੱਬੇਵਾਲ (ਨੀਤੂ ਸ਼ਰਮਾ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਅਧੀਨ ਪਿੰਡਾਂ ਵਿੱਚ ਲੱਗੇ ਕੈਂਪਾ ਨੂੰ ਪਹਿਲੇ ਦਿਨ ਜਬਰਦਸਤ ਹੁੰਗਾਰਾ ਮਿਲਿਆ। ਇਹਨਾਂ ਕੈਂਪਾਂ ਦਾ ਵੱਖ-ਵੱਖ ਥਾਵਾਂ ਉਤੇ ਨਿਰੀਖਣ ਕਰਨ ਉਪਰੰਤ ਆਪ ਬੁੱਧੀਜੀਵੀ ਵਿੰਗ ਦੇ ਜਿਲਾ ਪ੍ਰਧਾਨ ਰਾਓ ਕੈੰਡੋਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹਨਾਂ ਕੈਂਪਾਂ ਵਿੱਚ ਵੱਖ -ਖ ਵਿਭਾਗਾ ਦੇ ਅਧਿਕਾਰੀਆ ਦੀਆਂ ਟੀਮਾਂ ਕੇ ਭੇਜੀਆਂ ਗਈਆ ਜਿਹਨਾਂ ਨੇ ਪਿੰਡਾਂ ਵਿੱਚ ਲਗ ਰਹੇ ਕੈਂਪਾਂ ਵਿੱਚ ਪਹੁੰਚ ਕੇ ਲੋਕਾਂ ਦੀਆ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ।ਇਸ ਮੌਕੇ ਲੋਕਾਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਚੰਡੀਗੜ੍ਹ ਦੀ ਥਾਂ ਪਿੰਡਾਂ ਵਿੱਚੋ ਸਰਕਾਰ ਚਲਾਉਣ ਦਾ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।
