ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਨਕੋਦਰ ਵੱਲੋਂ ਰੋਜਾਨਾ ਲਗਾਏ ਜਾ ਰਹੇ ਬੂਟੇ

ਨਕੋਦਰ (ਏ.ਐਲ.ਬਿਉਰੋ) ਸਮਾਜ ਸੇਵਾ ਨੂੰ ਸਮਰਪਿਤ ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਨਕੋਦਰ ਜੋ ਸਮਾਜ ਦੇ ਭਲੇ ਲਈ ਵੱਖ-ਵੱਖ ਪ੍ਰੋਜੈਕਟ ਲਗਾ ਲੋਕਾਂ ਦੀ ਮਦਦ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਰੋਜਾਨਾ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਰਹੇ ਹਨ ਅਤੇ ਲੋਕਾਂ ਨੂੰ ਵੀ ਸੰਦੇਸ਼ ਦੇ ਰਹੇ ਹਨ ਕਿ ਹਰ ਕੋਈ ਰੋਜਾਨਾ ਇਕ ਰੁੱਖ ਜਰੂਰ ਲਗਾਵੇ ਅਤੇ ਉਸਦੀ ਸਾਂਭ ਸੰਭਾਲ ਜਰੂਰ ਕਰੇ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਸਾਡਾ ਮਕਸਦ ਵਾਤਾਵਰਣ ਨੂੰ ਸ਼ੁੱਧ ਰੱਖਣਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਅੱਜ ਸਮੇਂ ਦੀ ਲੋੜ ਹੈ ਬੂਟੇ ਲਗਾਉਣੇ, ਜਿਸ ਤਰ੍ਹਾਂ ਅੱਤ ਦੀ ਗਰਮੀ ਪੈ ਰਹੀ ਹੈ, ਪਾਰਾ ਦਿਨੋਂ ਦਿਨ ਵੱਧ ਰਿਹਾ ਹੈ, ਜੇਕਰ ਹੁਣ ਅਸੀਂ ਬੂਟੇ ਲਗਾਉਣੇ ਸ਼ੁਰੂ ਨਾ ਕੀਤੇ ਤਾਂ ਆਉਣ ਵਾਲਾ ਸਮਾਂ ਹੋਰ ਗੰਭੀਰ ਹੋਵੇਗਾ, ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਆਪਣੇ ਸਮੇਂ ਚੋਂ ਥੋੜ੍ਹਾ ਸਮਾਂ ਕੱਢ ਕੇ ਬੂਟੇ ਜਰੂਰ ਲਗਾਓ ਅਤੇ ਉਸ ਦੀ ਸਾਂਭ ਸੰਭਾਲ ਕਰ ਵਾਤਾਵਰਣ ਹਰਿਆ ਭਰਿਆ ਰੱਖਣ ਚ ਆਪਣਾ ਸਹਿਯੋਗ ਦਿਓ।
