September 28, 2025
#National

ਮੈਂ ਮੁੱਖ ਮੰਤਰੀ ਨਹੀਂ ਗੜਸ਼ੰਕਰੀਆਂ ਦਾ ਭਰਾ ਹਾਂ – ਭਗਵੰਤ ਮਾਨ

ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਸ ਭਗਵੰਤ ਸਿੰਘ ਮਾਨ ਨੂੰ ਅੱਜ ਪੋਜੇਵਾਲ ਜਾਂਦੇ ਹੋਏ ਗੜ੍ਹਸ਼ੰਕਰ ਵਿਖੇ ਲੋਕਾਂ ਨੇ ਉਹਨਾਂ ਦੇ ਕਾਫ਼ਲੇ ਨੂੰ ਰੋਕ ਕੇ ਭਰਵਾਂ ਸਵਾਗਤ ਕੀਤਾ।ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਮੁੱਖ ਮੰਤਰੀ ਦੇ ਕਾਫਲੇ ਅੱਗੇ ਵੱਡੀ ਗਿਣਤੀ ਵਿੱਚ ਮੋਟਰ ਸਾਈਕਲਾਂ ਉਤੇ ਸਵਾਰ ਹੋ ਕੇ ਆਪ ਦਫਤਰ ਗੜ੍ਹਸ਼ੰਕਰ ਤੱਕ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਮੁੱਖ ਮੰਤਰੀ ਨਹੀਂ ਗੜ੍ਹਸ਼ੰਕਰ ਦੇ ਨੌਜਵਾਨਾਂ ਦਾ ਭਰਾ ਤੇ ਬਜੁਰਗਾਂ ਦਾ ਪੁੱਤ ਬੱਚਾ ਹਾਂ।ਇਸੇ ਕਰਕੇ ਹਰ ਥਾਂ ਹਰ ਇੱਕ ਮੇਰੇ ਕਾਫਲੇ ਨੂੰ ਰੋਕ ਲੈਂਦਾ ਹੈ।ਉਨਾਂ ਅੱਗੇ ਕਿਹਾ ਕਿ ਅਸੀਂ ਰਾਜ ਭਵਨ ਜਾਂ ਸਟੇਡੀਅਮਾਂ ਚ ਸਹੁੰ ਨਹੀਂ ਚੁੱਕੀ।ਅਸੀਂ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਸਹੁੰ ਚੁੱਕ ਕੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।ਉਹਨਾਂ ਕਿਹਾ ਕਿ ਆਮ ਲੋਕਾ ਦੀ ਸਰਕਾਰ ਬਣਦਿਆ ਹੀ ਬਿਜਲੀ ਦੇ ਹਰ ਵਰਗ ਦੇ 600 ਯੂਨਿਟ ਮੁਆਫ ਕੀਤਾ।ਹੁਣ ਤੱਕ 42000 ਸਰਕਾਰੀ ਨੌਕਰੀਆ ਦੇ ਚੁੱਕੇ ਹਾਂ ।ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਚੁੱਕੇ ਹਾਂ।ਚੋਣ ਵਾਅਦੇ ਅਨੁਸਾਰ ਨਹਿਰੀ ਪਾਣੀ ਹਰ ਖੇਤ ਤੱਕ ਨਿਰਵਿਘਨ ਪਹੁੰਚਾ ਚੁੱਕੇ ਹਾਂ।ਅਸੀਂ ਕਿਹਾ ਸੀ ਕਿ ਕਿਸਾਨ ਝੋਨਾ ਟਿਊਬਵੈੱਲ ਬੰਦ ਕਰਕੇ ਲਗਾਉਣਗੇ, ਉਹ ਹੋ ਰਿਹਾ ਹੈ।ਇਸ ਮੌਕੇ ਉਹਨਾਂ ਗੜ੍ਹਸ਼ੰਕਰ ਦੇ ਬਾਈਪਾਸ ਦੀ ਗੱਲ ਕਰਦਿਆ ਕਿਹਾ ਕਿ ਜਲਦ ਹੀ ਸ਼ੁਰੂ ਹੋ ਜਾਵੇਗਾ।ਲੋਕਾਂ ਦੇ ਅਥਾਹ ਪਿਆਰ ਨੂੰ ਦੇਖਦਿਆ ਉਹਨਾਂ ਕਿਹਾ ਕਿ ਤੁਹਾਡਾ ਪਿਆਰ ਹੀ ਮੈਨੂੰ ਦਿਨ ਰਾਤ ਥੱਕਣ ਨਹੀਂ ਦਿੰਦਾ।ਉਹਨਾਂ ਭਾਰੀ ਇਕੱਠ ਨੂੰ ਅਪੀਲ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਝਾੜੂ ਦਾ ਬਟਨ ਦੱਬ ਕੇ ਲੋਕ ਸਭਾ ਚੋਣਾਂ ‘ਚ 13-0 ਕਰਨ ਨੂੰ ਤਿਆਰ ਬੈਠੇ ਨੇ।ਉਹਨਾਂ ਕਿਹਾ ਕਿ 70 ਸਾਲ ਪੁਰਾਣਾ ਉਲਝਿਆ ਤਾਣਾ ਨੌਜਵਾਨਾਂ ਦੇ ਜੋਸ਼ ਅਤੇ ਬਜ਼ੁਰਗਾਂ ਦੇ ਤਜ਼ੁਰਬੇ ਤੇ ਹੋਸ਼ ਨਾਲ ਸੁਲਝਾਵਾਂਗੇ। ਇਸ ਮੌਕੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਸ਼੍ਰੀ ਮਾਲਵਿੰਦਰ ਸਿੰਘ ਕੰਗ, ਚਰਨਜੀਤ ਸਿੰਘ ਚੰਨੀ, ਬਲਦੀਪ ਸਿੰਘ ਇਬ੍ਰਾਹਿਮਪੁਰ, ਤ੍ਰਿੰਬਕ ਦੱਤ ਏਰੀ ਪ੍ਰਧਾਨ ਨਗਰ ਕੌਂਸਿਲ, ਪਵਨ ਕਟਾਰੀਆ ਜਿਲਾ ਪ੍ਰੀਸ਼ਦ ਮੈਂਬਰ, ਸੋਮ ਨਾਥ ਬੰਗੜ, ਵਕੀਲ ਹਰਪ੍ਰੀਤ ਸਿੰਘ, ਸੁਮਿਤ ਸੋਨੀ, ਰਿੰਕਾ ਚੌਧਰੀ, ਦੀਪਕ ਕੁਮਾਰ ਠੇਕੇਦਾਰ, ਸ਼ਸ਼ੀ ਬੰਗੜ ਕੌਸਲਰ, ਸਤਵੀਰ ਸਿੰਘ ਸੰਤਾ, ਬਾਲਵੀਰ ਸਿੰਘ ਢਿੱਲੋਂ, ਅਸ਼ੋਕ ਕੁਮਾਰ, ਜੁਝਾਰ ਸਿੰਘ ਨਾਗਰਾ, ਹੈਪੀ ਪੱਖੋਵਾਲ, ਜਗਤਾਰ ਕਿਤਣਾ, ਹਰਮੇਸ਼ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਮੋਰਾਂਵਾਲੀ, ਗੁਲਸ਼ਨ ਠਾਕੁਰ, ਇੰਦਰਪਾਲ ਸਿੰਘ ਮੈਂਗਰੋਵਾਲ, ਬਾਲਵੀਰ ਸਿੰਘ ਸਿੰਬਲੀ, ਅਮਰਜੀਤ ਸਿੰਘ ਸਰਪੰਚ, ਵੀਰ ਸਿੰਘ, ਗੁਰਚੈਨ ਸਿੰਘ ਟੀਬੀਆਂ, ਭੀਸ਼ਮ ਚੌਧਰੀ, ਤੋਂ ਇਲਾਵਾ ਭਾਰੀ ਗਿਣਤੀ ਚ ਆਪ ਵਲੰਟੀਅਰ ਤੇ ਆਪ ਸਮਰਥਕ ਹਾਜਿਰ ਸਨ।

Leave a comment

Your email address will not be published. Required fields are marked *