ਮੈਡਮ ਇਕਬਾਲ ਕੌਰ ਉਦਾਸੀ ਦਾ ਸੇਵਾ ਮੁਕਤੀ ਤੇ ਮੁਲਾਜ਼ਮ ਅਤੇ ਸਮਾਜ ਸੇਵੀਆਂ ਵੱਲੋਂ ਸਨਮਾਨ ਕੀਤਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸ਼ਹੀਦ ਬੁੱਧੂ ਖਾਂ ਸੋਰਿਆ ਚੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਹਿਣਾ ਵਿਖੇ ਲੰਮਾਂ ਸਮਾਂ ਬਤੋਰ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਉਣ ਵਾਲੀ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਮੈਡਮ ਇਕਬਾਲ ਕੌਰ ਉਦਾਸੀ 31 ਮਾਰਚ ਨੂੰ ਰਿਟਾਇਰਮੈਂਟ ਹੋ ਗਏ ਸਨ ਉਨਾਂ ਦੇ ਸਨਮਾਨ ਲਈ ਅੱਜ ਸ਼ਹੀਦ ਬੁੱਧੂ ਖਾਂ ਸੋਰਿਆ ਚੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਹਿਣਾ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਹਰ ਜੀ ਉ ਨਿਮਾਣਿਆਂ ਤੋਂ ਮਾਣ ਸ਼ਬਦ ਨਾਲ ਕੀਤੀ ਗਈ, ਇਸ ਸਨਮਾਨ ਸਮਾਰੋਹ ਵਿੱਚ ਸਕੂਲ ਮੁਖੀ ਮੈਡਮ ਜਸਵੀਰ ਕੌਰ, ਜਗਰਾਜ ਸਿੰਘ ਟੱਲੇਵਾਲ,ਡਾ ਅਨਿਲ ਕੁਮਾਰ ਗਰਗ, ਸੁਖਵਿੰਦਰ ਸਿੰਘ ਧਾਲੀਵਾਲ ਪੰਚਾਇਤ ਮੈਂਬਰ, ਰਾਜੀਵ ਕੁਮਾਰ, ਹਰਿੰਦਰ ਸਿੰਘ ਬਰਾੜ ਬੀ ਈ ਪੀ ਓ ਸਹਿਣਾ, ਪਰਮਿੰਦਰ ਸਿੰਘ ਢਿੱਲੋਂ ਸਕੂਲ ਮੁਖੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ,ਮਾ ਸੁਰਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਮੈਡਮ ਇਕਬਾਲ ਕੌਰ ਉਦਾਸੀ ਵੱਲੋਂ ਆਪਣੇ ਡਿਊਟੀ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਆ ਮਹੁੱਈਆ ਕਰਵਾਉਣ ਦੇ ਕੀਤੇ ਯਤਨ ਅਤੇ ਦੱਬੇ ਕੁੱਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਨ ਲਈ ਸਮੇਂ ਸਮੇਂ ਤੇ ਕੀਤੇ ਗਏ ਸੰਘਰਸ਼ ਦੀ ਵੀ ਸ਼ਲਾਘਾ ਕੀਤੀ, ਸਾਰੇ ਹੀ ਬੁਲਾਰਿਆਂ ਨੇ ਕਵੀ ਸੰਤ ਰਾਮ ਉਦਾਸੀ ਨੂੰ ਵੀ ਯਾਦ ਕੀਤਾ ਗਿਆ, ਮੈਡਮ ਇਕਬਾਲ ਕੌਰ ਉਦਾਸੀ ਦੇ ਪਰਿਵਾਰ ਵੱਲੋਂ ਦਰਜ਼ਾ ਚਾਰ ਮੁਲਾਜ਼ਮਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਅਜਿਹੇ ਮੁਲਾਜ਼ਮਾਂ ਦਾ ਸਨਮਾਨ ਕਰਨਾਂ ਵੀ ਸਾਡਾ ਮੁੱਢਲਾ ਫਰਜ਼ ਹੈ, ਮੈਡਮ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਡਿਊਟੀ ਦੌਰਾਨ ਸਮੁੱਚੇ ਸਟਾਫ ਵੱਲੋਂ ਦਿੱਤੇ ਗਏ ਸਹਿਯੋਗ ਲਈ ਸਾਰੇ ਹੀ ਸਟਾਫ ਦੇ ਰਿਣੀ ਹਾਂ ਜਿਨ੍ਹਾਂ ਨੇ ਸਕੂਲ ਨੂੰ ਬੁਲੰਦੀਆਂ ਤੇ ਲਿਜਾਣ ਲਈ ਹਮੇਸ਼ਾ ਮੇਰਾ ਸਾਥ ਦਿੱਤਾ, ਸਨਮਾਨ ਸਮਾਰੋਹ ਵਿੱਚ ਪਹੁੰਚੇ ਵੱਖ ਵੱਖ ਸਕੂਲਾਂ ਦੇ ਮੁਖੀ, ਗ੍ਰਾਂਮ ਪੰਚਾਇਤ ਸਹਿਣਾ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਮੈਡਮ ਇਕਬਾਲ ਕੌਰ ਉਦਾਸੀ ਨੂੰ ਸਨਮਾਨ ਕੀਤਾ ਗਿਆ, ਸਕੂਲ ਦੀ ਮੈਡਮ ਪਰਵਿੰਦਰ ਕੌਰ ਨੇ ਸਨਮਾਨ ਪੱਤਰ ਪੜਿਆ,, ਇਸ ਮੌਕੇਂ ਮੋਹਕਮ ਸਿੰਘ, ਰਮਨਦੀਪ ਕੌਰ,ਜਸਮੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਨਰਿੰਦਰਜੀਤ ਕੌਰ ਐਚ ਡੀ,ਉ ਬਰਨਾਲਾ,ਸਰਪੰਚ ਜਤਿੰਦਰ ਸਿੰਘ ਖਹਿਰਾ, ਸੁਖਵੀਰ ਸਿੰਘ, ਗੁਰਮੀਤ ਸਿੰਘ ਨੀਲਾ, ਚਰਨਜੀਤ ਸਿੰਘ ਪੰਧੇਰ, ਕੁਲਦੀਪ ਸਿੰਘ ਬੁਰਜ ਫ਼ਤਹਿਗੜ੍ਹ, ਬੂਟਾ ਸਿੰਘ ਬੁਰਜ ਪ੍ਰਧਾਨ, ਕ੍ਰਿਸ਼ਨ ਗੋਪਾਲ ਵਿੱਕੀ , ਗੁਲਜ਼ਾਰ ਖਾਨ, ਸੇਵਾ ਮੁਕਤ ਮਾਂ ਗੁਰਦੇਵ ਸਿੰਘ ਬੁਰਜ, ਪਰਦੀਪ ਸਿੰਘ, ਪਰਮਜੀਤ ਕੌਰ, ਅੰਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਬੱਤਾ, ਰਾਜੀਵ ਕੁਮਾਰ, ਸਤਨਾਮ ਸਿੰਘ ਸਕੂਲ ਮੁਖੀ ਸਰਕਾਰੀ ਪ੍ਰਾਇਮਰੀ ਸਕੂਲ ਸਹਿਣਾ, ਸੰਤੋਖ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਫ਼ਤਹਿਗੜ੍ਹ, ਮੇਵਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਨੀਲੋਂ ਕੋਠੇ, ਜਗਦੀਪ ਸਿੰਘ, ਹਰਬੰਸ ਸਿੰਘ, ਕੁਲਦੀਪ ਸਿੰਘ, ਰਮਨਪ੍ਰੀਤ ਕੌਰ, ਵੰਦਨਾ ਦੇਵੀ, ਸੁਨੀਤਾ ਰਾਣੀ, ਮਨਦੀਪ ਕੌਰ, ਸਮਾਂ ਸਹਿਗਲ, ਸਪਨਾ ਰਾਣੀ,ਮਾਂ ਹਰਪ੍ਰੀਤ ਸਿੰਘ ਨੇ ਸਟੇਜ ਦੀ ਭੂਮਿਕਾ ਨਿਭਾਉਂਦਿਆਂ ਆਖ਼ਰ ਵਿੱਚ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ
