ਮੈਡਮ ਇੰਦਰਜੀਤ ਕੌਰ ਮਾਨ ਨੇ ਮੁਹੱਲਾ ਸੰਤੋਖਗੜ ਚ ਨੁੱਕੜ ਮੀਟਿੰਗ ਕੀਤੀ

ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਵੱਲੋਂ ਲੋਕ ਸਭਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਚੋਣ ਪ੍ਰਚਾਰ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਇਸ ਦੇ ਤਹਿਤ ਹੀ ਮੁਹੱਲਾ ਸੰਤੋਖਗੜ੍ਹ ਵਾਰਡ ਨੰਬਰ 4 ਵਿੱਚ ਐਡਵੋਕੇਟ ਜਗਰੂਪ ਸਿੰਘ ਹਲਕਾ ਕੋਡੀਨੇਟਰ ਲੀਗਲ ਸੈਲ ਦੇ ਯਤਨਾ ਸਦਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੀ ਇੱਕ ਨੁੱਕੜ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਵਿੱਚ ਸਾਰੇ ਮੁਹੱਲਾ ਵਾਸੀ ਹਾਜ਼ਰ ਸਨ। ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਸਾਰੇ ਮੁਹਲਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਨੂੰ ਹੱਲ ਕਰਨ ਦਾ ਯਕੀਨ ਦਵਾਇਆ ਤੇ ਕਿਹਾ ਕਿ ਜੋ ਵਾਅਦੇ ਅਤੇ ਜੋ ਗਰੰਟੀਆਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਨ ਉਹ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਅਤੇ ਮੈਂ ਇੱਕ ਵਾਰੀ ਫਿਰ ਆਪ ਤੋਂ ਆਸ ਕਰਦੀ ਹਾਂ ਸਾਰੇ ਮੁਹੱਲਾ ਵਾਸੀਆਂ ਨੇ ਜਿਸ ਤਰ੍ਹਾਂ ਮੈਨੂੰ ਵੋਟਾਂ ਪਾ ਕੇ ਨਕੋਦਰ ਹਲਕੇ ਤੋਂ ਜਿਤਾ ਕੇ ਵਿਧਾਨ ਸਭਾ ਚ ਭੇਜਿਆ ਉਸੇ ਤਰ੍ਹਾਂ ਹੀ ਲੋਕ ਸਭਾਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੂੰ ਵੋਟ ਪਾ ਕੇ ਅਤੇ ਭਾਰੀ ਬਹੁਮਤ ਨਾਲ ਜਿਤਾ ਕੇ ਦੇਸ਼ ਦੀ ਸੰਸਦ ਵਿੱਚ ਭੇਜੋਗੇ ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਨੇ ਕਿਹਾ ਸਾਨੂੰ ਆਮ ਆਦਮੀ ਪਾਰਟੀ ਤੋਂ ਪੂਰੀ ਉਮੀਦ ਹੈ ਕਿ ਸਾਡੇ ਮਸਲਿਆਂ ਦਾ ਇਹ ਪਾਰਟੀ ਹੱਲ ਕਰ ਸਕਦੀ ਹੈ ਇਸ ਮੀਟਿੰਗ ਵਿੱਚ ਇਹ ਮੁਹਤਬਰ ਨਿਵਾਸੀ ਹਾਜ਼ਰ ਸਨ ਜਿਨਾਂ ਵਿੱਚ ਐਡਵੋਕੇਟ ਜਗਰੂਪ ਸਿੰਘ ਹਲਕਾ ਕੋਆਰਡੀਨੇਟਰ ਲੀਗਲ ਸੈਲ ਡਾਕਟਰ ਜੀਵਨ ਸਹੋਤਾ ਵਾਰਡ ਪ੍ਰਧਾਨ ਨਰਿੰਦਰ ਸ਼ਰਮਾ ਹਲਕਾ ਕੋਡੀਨੇਟਰ ਐਕਸ ੲੰਪਲਈਜ ਆਸ਼ੀਸ਼ ਗੁਪਤਾ ਯੂਥ ਆਗੂ ਪਵਨ ਕੁਮਾਰ ਗਿੱਲ ਜਸਵੀਰ ਧੰਜਲ ਬਲਾਕ ਪ੍ਰਧਾਨ ਦਲਬੀਰ ਸਿੰਘ (ਮੋਤੀ ਠੇਕੇਦਾਰ) ਅਵਤਾਰ ਸਿੰਘ ਮਨਜਿੰਦਰਪ੍ਰੀਤ ਕੁਲਦੀਪ ਸਿੰਘ ਚਾਨਾ ਸ਼ੇਰੂ ਭਲਵਾਨ ਕਾਂਤੀ ਬੰਗੜ ਆਦਿ ਹਾਜ਼ਰ ਸਨ ।
