February 5, 2025
#National

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਪਿੰਡ ਬਰ੍ਹੇ ਵਿਖੇ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਪਿੰਡ ਬਰ੍ਹੇ ਵਿਖੇ ਨਿਮਾਨੀ ਇਕਾਦਸ਼ੀ ਮੌਕੇ ਤਿੰਨ ਦਿਨਾਂ ਜੋੜ ਮੇਲੇ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਮੇਲੇ ਦੇ ਤੀਸਰੇ ਦਿਨ ਸਰ੍ਹਾਂ ਹਸਪਤਾਲ ਮਾਨਸਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਅਤੇ ਖਜ਼ਾਨਚੀ ਨਾਇਬ ਸਿੰਘ ਅਹਿਮਦਪੁਰ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਜਿੱਥੇ ਸ਼ਰਧਾਲੂਆਂ ਨੂੰ ਸ਼ੂਗਰ, ਬਲੱਡ ਪਰੈਸ਼ਰ,ਦਰਦ ਅਤੇ ਹੋਰ ਅਨੇਕਾਂ ਬਿਮਾਰੀਆਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਮੇਲੇ ਦੇ ਅਖੀਰਲੇ ਦਿਨ ਖ਼ੂਨਦਾਨ ਕੈਂਪ ਲਗਾ ਕੇ ਲੱਗਭਗ 25 ਖ਼ੂਨਦਾਨੀਆਂ ਨੌਜਵਾਨਾਂ ਵੱਲੋਂ ਖ਼ੂਨਦਾਨ ਵੀ ਕੀਤਾ ਗਿਆ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਪਾਲ ਸਿੰਘ ਬਰ੍ਹੇ ਅਤੇ ਪਿੰਡ ਨਿਵਾਸੀਆਂ ਦਾ ਪੂਰਨ ਸਹਿਯੋਗ ਮਿਲਿਆ।ਉੱਥੇ ਹੀ ਗੁਰਦੁਆਰਾ ਸਾਹਿਬ ਪ੍ਰਧਾਨ ਸੁਖਪਾਲ ਸਿੰਘ ਬਰ੍ਹੇ ਵੱਲੋਂ ਐਸੋਸੀਏਸ਼ਨ,ਸਮੁੱਚੀ ਟੀਮ ਅਤੇ ਸਰ੍ਹਾਂ ਹਸਪਤਾਲ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਲੱਖਾ ਸਿੰਘ,ਹਰਜਿੰਦਰ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਕੌਰ, ਜਗਦੇਵ ਖ਼ਾਨ,ਬੂਟਾ ਸਿੰਘ‌ ਸਸਪਾਲੀ,ਸੁਖਚੈਨ ਸਿੰਘ,ਅਸ਼ੋਕ ਕੁਮਾਰ ਟਾਹਲੀਆਂ ਅਤੇ ਮਨਪ੍ਰੀਤ ਸਿੰਘ ਛੀਨਾ ਆਦਿ ਨੇ ਇਸ ਵਿੱਚ ਹਿੱਸਾ ਲਿਆ।

Leave a comment

Your email address will not be published. Required fields are marked *