ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ.ਗੁਰਜੀਤ ਸਿੰਘ ਬਰ੍ਹੇ ਦੀ ਪ੍ਰਧਾਨਗੀ ਹੇਠ ਮਾਤਾ ਕਲਰਾਂ ਵਾਲੀ ਮੰਦਰ ਵਿਖੇ ਹੋਈ।ਵੱਡੀ ਗਿਣਤੀ ਵਿੱਚ ਡਾਕਟਰ ਸਾਥੀਆਂ ਨੇ ਮੀਟਿੰਗ ਵਿੱਚ ਹਾਜਰੀ ਲਗਵਾਈ।ਦਿੱਲੀ ਕਿਸਾਨੀ ਅੰਦੋਲਨ ਦੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਨੂੰ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸਾਥੀਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ।ਸਟੇਜ ਦੀ ਅਗਵਾਈ ਡਾਕਟਰ ਰਮਜਾਨ ਖ਼ਾਨ ਚੇਅਰਮੈਨ ਨੇ ਸ਼ੁਰੂ ਕੀਤੀ।ਪਹਿਲੇ ਬੁਲਾਰੇ ਡਾ.ਗਮਦੂਰ ਸਿੰਘ ਰੱਲੀ ਨੇ ਯੂਨੀਅਨ ਨੂੰ ਇੱਕਜੁਟ ਰਹਿਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ।ਡਾਕਟਰ ਜਗਦੇਵ ਦਾਸ ਜੀ ਨੇ ਸਾਫ-ਸੁਥਰੀ ਪ੍ਰੈਕਟਿਸ ਕਰਨ ਲਈ ਵਿਚਾਰ ਪੇਸ਼ ਕੀਤੇ।ਡਾਕਟਰ ਪ੍ਰੇਮ ਸਾਗਰ ਜੀ ਨੇ ਆਪਣੇ ਆਪਣੇ ਕਲੀਨਿਕਾਂ ਦੀ ਸਾਫ਼ ਸਫ਼ਾਈ ਰੱਖਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ। ਅਖੀਰ ਵਿੱਚ ਬਲਾਕ ਪ੍ਰਧਾਨ ਡਾਕਟਰ ਗੁਰਜੀਤ ਸਿੰਘ ਬਰ੍ਹੇ ਜੀ ਨੇ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਲੱਖਾ ਸਿੰਘ ਮੀਤ ਪ੍ਰਧਾਨ, ਬੂਟਾ ਸਿੰਘ ਸੈਕਟਰੀ, ਨਾਇਬ ਸਿੰਘ ਖਜ਼ਾਨਚੀ, ਰਮਨਦੀਪ ਕੌਰ,ਕਮਲਜੀਤ ਕੌਰ ਮੀਤ ਪ੍ਰਧਾਨ,ਪਵਨ ਜੈਨ, ਸਿਸ਼ਨ ਗੋਇਲ ਆਦਿ ਹਾਜ਼ਰ ਸਨ।
