ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਅਹਿਮ ਮੀਟਿੰਗ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਗੁਰਜੀਤ ਸਿੰਘ ਬਰ੍ਹੇ ਦੀ ਅਗਵਾਈ ਹੇਠ ਕੱਲਰਾਂ ਵਾਲੀ ਮਾਤਾ ਮੰਦਰ ਵਿਖੇ ਹੋਈ ।ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਰੱਖਣ ਅਤੇ ਤਸਾਇਆ ਸੰਬੰਧੀ ਅਤੇ ਭਰੂਣ ਹੱਤਿਆ ਸੰਬੰਧੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਡਾ.ਮੇਜਰ ਸਿੰਘ ਗੋਬਿੰਦਪੁਰਾ,ਡਾ.ਗਮਦੂਰ ਸਿੰਘ ਰੱਲੀ, ਡਾ.ਜਗਦੇਵ ਦਾਸ ਬੱਛੋਆਣਾ,ਡਾ.ਨਾਇਬ ਸਿੰਘ ਖਜ਼ਾਨਚੀ,ਡਾ.ਤੇਜਾ ਸਿੰਘ ਗੁਰਨੇ ਖੁਰਦ,ਡਾ.ਰਾਮ ਸਿੰਘ ਅਹਿਮਦਪੁਰ,ਡਾ.ਜਗਤਾਰ ਸਿੰਘ ਗੁਰਨੇ ਕਲਾਂ,ਚੇਅਰਮੈਨ ਰਮਜ਼ਾਨ ਖਾਨ ਬੁਢਲਾਡਾ ਅਤੇ ਮਨਮੰਦਰ ਸਿੰਘ ਕਲੀਪੁਰ, ਸਕੱਤਰ ਡਾ.ਬੂਟਾ ਸਿੰਘ ਦਾਤੇਵਾਸ,ਲੇਖਾ ਸਿੰਘ ਹਸਨਪੁਰ ਮੀਟਿੰਗ ਵਿੱਚ ਬਠਿੰਡਾ ਤੋਂ ਉਚੇਚੇ ਤੌਰ ਤੇ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਬਠਿੰਡਾ ਤੋਂ ਡਾ. ਮੋਹਿਤ ਗੁਪਤਾ ਐਮ.ਸੀ.ਐੱਚ. ਓਥਰੋ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅੰਤ ਵਿੱਚ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।
