ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਗੁਰਜੀਤ ਸਿੰਘ ਬਰ੍ਹੇ ਦੀ ਪ੍ਰਧਾਨਗੀ ਹੇਠ ਚਾਵਲਾ ਰੈਸਟੋਰੈਂਟ ਭੀਖੀ ਰੋਡ ਬੁਢਲਾਡਾ ਵਿਖੇ ਹੋਈ।ਵੱਖ-ਵੱਖ ਪਿੰਡਾਂ ਵਿੱਚ ਪ੍ਰੈਕਟਿਸਾਂ ਕਰਦੇ ਡਾਕਟਰ ਸਾਥੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।ਇਸ ਵਾਰ ਮੀਟਿੰਗ ਵਿੱਚ ਪ੍ਰੈਗਮਾ ਹਸਪਤਾਲ ਬਠਿੰਡਾ ਤੋਂ ਹੱਡੀਆਂ ਦੇ ਮਾਹਰ ਡਾ.ਸਰਤਾਜ ਸਿੰਘ ਗਿੱਲ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਹੱਡੀਆਂ ਦੀ ਬਿਮਾਰੀਆਂ ਸੰਬੰਧੀ ਜਾਣਕਾਰੀ ਦਿੱਤੀ।ਯੂਨੀਅਨ ਦੇ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਡਾਕਟਰ ਗੁਰਜੀਤ ਸਿੰਘ ਬਰੇ ਨੇ ਗਰਮੀ ਰੁੱਤ ਦੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਵਾਰ ਜ਼ਿਆਦਾ ਗਰਮੀ ਪੈਣ ਕਰਕੇ ਆਪਣੇ ਆਪਣੇ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾ.ਜਗਤਾਰ ਸਿੰਘ,ਡਾ.ਗਮਦੂਰ ਸਿੰਘ,ਡਾ.ਲੱਖਾ ਸਿੰਘ,ਡਾ.ਬੂਟਾ ਸਿੰਘ ਸੈਕਟਰੀ,ਡਾ.ਨਾਇਬ ਸਿੰਘ ਕੈਸ਼ੀਅਰ ਅਤੇ ਡਾ.ਰਮਜਾਨ ਖਾਨ ਚੇਅਰਮੈਨ ਆਦਿ ਨੇ ਸੰਬੋਧਨ ਕੀਤਾ।ਸਟੇਜ ਦੀ ਕਾਰਵਾਈ ਪ੍ਰਕਾਸ਼ ਸਿੰਘ ਨੇ ਬਾਖੂਬੀ ਨਿਭਾਈ।
