ਮੈਨੇਜਰ ਸਰਦਾਰ ਗੁਰਬਖਸ਼ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਖਾਲਸਾ ਅਤੇ ਹੋਰ ਆਗੂ

ਸੁਲਤਾਨਪੁਰ ਲੋਧੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਵ ਨਿਯੁਕਤ ਮੈਨੇਜਰ ਗੁਰਬਖਸ਼ ਸਿੰਘ ਜੀ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਮੈਨੇਜਰ ਲੱਗਣ ਤੇ ਸ਼ਹਿਰ ਸੁਲਤਾਨਪੁਰ ਲੋਧੀ ਦੇ ਆਗੂਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਅਤੇ ਧਾਰਮਿਕ ਚਿੰਨ ਅਤੇ ਸਿਰੇਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਲਖਵਿੰਦਰ ਸਿੰਘ ਕੌੜਾ ਅਕਾਲੀ ਆਗੂ, ਗੁਰਸਾਹਿਬ ਸਿੰਘ ਖਾਲਸਾ ਕਲੱਸਟਰ ਹੈਡ ਐਚ ਡੀ ਐਫ ਸੀ ਬੈਂਕ, ਸੁਖਜੀਤ ਸਿੰਘ ਕੌੜਾ, ਹੀਰਾ ਸਿੰਘ ਠੇਕੇਦਾਰ, ਲਵਪ੍ਰੀਤ ਸਿੰਘ, ਅਤੇ ਸ਼ਹਿਰ ਦੇ ਹੋਰ ਆਗੂ ਵੀ ਸਨਮਾਨਿਤ ਕਰਨ ਮੋਕੇ ਹਾਜ਼ਰ ਸਨ ।
