ਮੈਸੀ ਦੀ ਹਾਂਗਕਾਂਗ ਮੈਚ ’ਚ ਗੈਰਮੌਜੂਦਗੀ ’ਤੇ ਚੀਨ ’ਚ ਨਾਰਾਜ਼ਗੀ ਵਧੀ, ਟਿਕਟ ਦੀ 50 ਫੀਸਦੀ ਰਾਸ਼ੀ ਰਿਫੰਡ ਦੀ ਕੀਤੀ ਪੇਸ਼ਕਸ਼

ਹਾਂਗਕਾਂਗ (ਹਾਂਗਕਾਂਗ ਵਿਚ ਇਕ ਫੁੱਟਬਾਲ ਮੈਚ ਦੌਰਾਨ ਲਿਓਨ ਮੈਸੀ ਦੇ ਮੈਦਾਨ ’ਤੇ ਨਹੀਂ ਉਤਰਨ ਦੇ ਬਾਅਦ ਸਰਕਾਰ ਤੇ ਖੇਡ ਪ੍ਰੇਮੀਆਂ ਦੇ ਗੁੱਸੇ ਦਾ ਸਾਹਮਣਾ ਕਰਨ ਵਾਲੇ ਸਪਾਂਸਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਿਸ਼ਵ ਕੱਪ ਜੇਤੂ ਫੁਟਬਾਲਰ ਦੀ ਗੈਰਮੌਜੂਦਗੀ ਲਈ ਟਿਕਟ ਦੀ 50 ਫੀਸਦੀ ਰਾਸ਼ੀ ਰਿਫੰਡ ਦੀ ਪੇਸ਼ਕਸ਼ ਕਰਨਗੇ। ਇਸ ਹਫਤੇ ਦੇ ਸ਼ੁਰੂ ਵਿਚ ਸਥਾਨਕ ਟੀਮ ਦੇ ਵਿਰੁੱਧ ਹੋਏ ਇਸ ਮੈਚ ਵਿਚ ਮੈਸੀ ਨੂੰ ਵੀ ਮੈਦਾਨ ’ਤੇ ਖੇਡਣ ਉਤਰਨਾ ਸੀ ਪਰ ਉਹ ਗ੍ਰੋਇਨ ਸੱਟ ਦੇ ਕਾਰਨ ਪੂਰੇ 90 ਮਿੰਟ ਤੱਕ ਬੈਂਚ ’ਤੇ ਬੈਠੇ ਰਹੇ ਪਰ ਅਰਜਨਟੀਨਾ ਦਾ ਇਹ ਸਟਾਰ ਖਿਡਾਰੀ ਬੁੱਧਵਾਰ ਨੂੰ ਇੰਟਰ ਮਿਆਮੀ ਦੇ ਤਾਜ਼ਾ ਪ੍ਰਦਰਸ਼ਨੀ ਮੈਚ ਵਿਚ ਟੋਕੀਓ ਵਿਚ 30 ਮਿੰਟ ਤੱਕ ਮੈਦਾਨ ’ਤੇ ਉਤਰਿਆ ਸੀ। ਜਿਸ ਨਾਲ ਪਿਛਲੇ ਦੋ ਦਿਨ ਤੋਂ ਚੀਨ ਵਿਚ ਇੰਟਰਨੈੱਟ ਮੀਡੀਆ ’ਤੇ ਲੋਕ ਮੈਸੀ ਦੇ ਹਾਂਗਕਾਂਗ ਵਿਚ ਮੈਚ ਨਹੀਂ ਖੇਡਣ ’ਤੇ ਨਿਰਾਸ਼ਾ ਪ੍ਰਗਟ ਕਰ ਰਹੇ ਹਨ। ਸਾਂਪਸਰ ਨੇ ਕਿਹਾ ਕਿ ਉਹ ਸਰਕਾਰ ਨਾਲ ਚਰਚਾ ਕਰ ਰਿਹਾ ਹੈ ਕਿ ਇਸ ਮਾਮਲੇ ਨੂੰ ਕਿਵੇਂ ਨਿਪਟਿਆ ਜਾਵੇ ਤੇ 50 ਫੀਸਦੀ ਟਿਕਟ ਦੀ ਰਾਸ਼ੀ ਵਾਪਸ ਦੇਣ ਦੇ ਇੰਤਜ਼ਾਮ ਦਾ ਐਲਾਨ ਮਾਰਚ ਦੇ ਮੱਧ ਵਿਚ ਕੀਤੀ ਜਾਵੇਗੀ। ਸਪਾਂਸਰਾਂ ਨੇ ਕਿਹਾ ਕਿ ਸਪਾਂਸਰ ਦੇ ਤੌਰ ’ਤੇ ਅਸੀਂ ਆਪਣੀ ਜ਼ਿੰਮੇਦਾਰੀ ਤੋਂ ਨਹੀਂ ਬਚਾਂਗੇ ਇਸ ਲਈ ਹੀ ਟੈਟਲਰ ਏਸ਼ੀਆ ਉਨ੍ਹਾਂ ਸਾਰਿਆਂ ਨੂੰ 50 ਫੀਸਦੀ ਰਾਸ਼ੀ ਰੀਫੰਡ ਕਰਨ ਪੇਸ਼ਕਸ਼ ਕਰੇਗਾ ਜਿਸ ਨੇ ਮੈਚ ਦੇ ਦਿਨ ਟਿਕਟ ਆਧਿਕਾਰਤ ਚੈਨਲ ਲਈ ਲਏ ਸੀ।
