ਮੋਟਰਸਾਈਕਲ ਸਵਾਰ ਲੁਟੇਰਿਆ ਨੇ ਔਰਤ ਦੇ ਕੰਨਾਂ ‘ਚੋ ਸੋਨੇ ਦੀਆਂ ਵਾਲੀਆ ਝਪਟੀਆ

ਸ਼ਾਹਕੋਟ/ਮਲਸੀਆਂ/ਮਲਸੀਆ (ਬਿੰਦਰ ਕੁਮਾਰ)ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਹਮਣੀਆਂ ਵਿਖੇ ਮੋਟਰਸਾਈਕਲ ਸਵਾਰ 2 ਲੁਟੇਰਿਆ ਨੇ ਇੱਕ ਔਰਤ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆ ਝਪਟ ਲਈਆਂ। ਕੁਲਵੰਤ ਕੌਰ ਪਤਨੀ ਸੁਰਜੀਤ ਕੁਮਾਰ ਵਾਸੀ ਪਿੰਡ ਬਾਹਮਣੀਆਂ (ਸ਼ਾਹਕੋਟ) ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਦੁਪਹਿਰ ਸਮੇਂ ਆਪਣੇ ਪਤੀ ਨਾਲ ਮੇਨ ਬਜ਼ਾਰ ਸ਼ਾਹਕੋਟ ਦੇ ਇੱਕ ਸੁਨਿਆਰੇ ਪਾਸੋਂ ਸੋਨੇ ਦੀਆਂ ਵਾਲੀਆ ਖ੍ਰੀਦ ਕੇ ਲਿਆਈ ਸੀ। ਜਦ ਉਹ ਵਾਲੀਆ ਖ੍ਰੀਦ ਕੇ ਆਪਣੇ ਪਤੀ ਨਾਲ ਮੋਟਰਸਾਈਕਲ ਤੇ ਘਰ ਵਾਪਸ ਜਾ ਰਹੀ ਸੀ ਤਾਂ ਇਸੇ ਦੌਰਾਨ ਜਦ ਉਹ ਪਿੰਡ ਬਾਹਮਣੀਆਂ ਦੇ ਬਾਹਰਵਾਰ ਪਹੁੰਚੇ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਉਸ ਦੇ ਕੰਨਾਂ ਦੀਆਂ ਪਾਈਆ ਸੋਨੇ ਦੀਆਂ ਦੋਵੇਂ ਵਾਲੀਆਂ ਝਪਟ ਲਈਆਂ ਅਤੇ ਪਿੰਡ ਸੰਗਤਪੁਰ ਵੱਲ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁਟੇਰਿਆ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੁਟੇਰਿਆ ਦਾ ਪਿੱਛਾ ਕਰਨ ਦੀ ਕੋਸਿਸ਼ ਕੀਤੀ ਗਈ, ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਲੁੱਟ ਦੀ
ਵਾਰਦਾਤ ਸਬੰਧੀ ਸ਼ਾਹਕੋਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
