August 6, 2025
#National

ਮੋਬਾਇਲ ਘਰੇਲੂ ਕਲੇਸ਼ ਦਾ ਮੁੱਖ ਕਾਰਨ – ਇੰਸਪੈਕਟਰ ਕੁਲਵੰਤ ਕੌਰ

ਬੁਢਲਾਡਾ/ਲੁਧਿਆਣਾ (ਦਵਿੰਦਰ ਸਿੰਘ ਕੋਹਲੀ) ਜਨਤਾ ਸ਼ਕਤੀ ਮੰਚ ਦੇ ਕੌਮੀ ਪ੍ਰਧਾਨ ਵਿਕਰਮ ਵਰਮਾ ਦੀ ਸਮੁੱਚੀ ਟੀਮ ਵੱਲੋਂ ਵੂਮੈਨ ਸੈਲ ਦੀ ਇਨਚਾਰਜ ਦਾ ਅਹੁਦਾ ਸੰਭਾਲਣ ਤੇ ਇੰਨਸਪੈਕਟਰ ਸ਼੍ਰੀਮਤੀ ਕੁਲਵੰਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮੇਂ ਬੋਲਦਿਆਂ ਇੰਸਪੈਕਟਰ ਕੁਲਵੰਤ ਕੌਰ ਇੰਨਚਾਰਜ ਵੂਮੈਨ ਸੈਲ ਲੁਧਿਆਣਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਾਫੀ ਸਮਾਂ ਇਸ ਸੈੱਲ ਦੀ ਬਤੌਰ ਇੰਨਚਾਰਜ ਸੇਵਾ ਨਿਭਾ ਚੁੱਕੀ ਹਾਂ ਹੁਣ ਦੁਬਾਰਾ ਤੋਂ ਪੰਜਾਬ ਸਰਕਾਰ ਅਤੇ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਮੇਰੇ ਤੇ ਭਰੋਸਾ ਪ੍ਰਗਟਾਉਦਿਆਂ ਜੋ ਇਸ ਸੈੱਲ ਦੀ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਸਮੇਂ ਦੌਰਾਨ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਆਪਣੇ ਸਾਰੇ ਸਟਾਫ ਨੂੰ ਨਾਲ ਲੈ ਕੇ ਲੋਕਾਂ ਦੇ ਘਰੇਲੂ ਮਸਲਿਆਂ ਨੂੰ ਪਹਿਲ ਦੀ ਅਧਾਰ ਤੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ ਆਪਣੇ ਵੱਲੋਂ ਮੈਂ ਪਹਿਲਾਂ ਵੀ ਕਦੇ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਹੁਣ ਵੀ ਕੋਈ ਪਰੇਸ਼ਾਨ ਮਹਿਲਾ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋ ਕੇ ਜੋ ਦਰਖਾਸਤ ਦਿੰਦੀ ਹੈ ਜਦੋਂ ਉਹ ਵੂਮਨ ਸੈਲ ਕੋਲ ਪਹੁੰਚੇਗੀ ਉਸ ਉੱਪਰ ਬਣਦੀ ਯੋਗ ਕਾਰਵਾਈ ਕਰਕੇ ਇਨਸਾਫ ਦਵਾਉਣ ਦਾ ਪੂਰਾ ਪੂਰਾ ਯਤਨ ਕੀਤਾ ਜਾਵੇਗਾ ਜਨਤਾ ਸ਼ਕਤੀ ਮੰਚ ਵੱਲੋਂ ਪਿਛਲੇ ਸਮੇਂ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਪ੍ਰਤੀ ਨਿਵਾਈਆਂ ਜਾਂਦੀਆਂ ਸੇਵਾਵਾਂ ਦੀ ਸੁਲਾਘਾ ਕਰਦਿਆਂ ਇੰਨਸਪੈਕਟਰ ਕੁਲਵੰਤ ਕੌਰ ਨੇ ਕਿਹਾ ਕਿ ਪੁਲਿਸ ਹਮੇਸ਼ਾ ਹੀ ਚੰਗੇ ਕੰਮ ਕਰਨ ਵਾਲਿਆਂ ਦਾ ਸਾਥ ਦਿੰਦੀ ਹੈ ਤੇ ਦਿੰਦੀ ਰਹੇਗੀ ਮੰਚ ਦੇ ਕੌਮੀ ਪ੍ਰਧਾਨ ਵਿਕਰਮ ਵਰਮਾ ਅਤੇ ਹਾਜ਼ਰ ਮਹਿਲਾ ਵਿੰਗ ਦੀਆਂ ਮੈਂਬਰ ਸਾਹਿਬਾਨ ਵੱਜੋਂ ਦਿੱਤੇ ਗਏ ਵਿਚਾਰਾਂ ਅਤੇ ਸੁਝਾਅ ਉੱਪਰ ਵਿਚਾਰ ਕਰਦਿਆਂ ਇੰਨਚਾਰਜ ਵੂਮੈਨ ਸੈਲ ਨੇ ਕਿਹਾ ਕਿ ਮੋਬਾਇਲ ਘਰੇਲੂ ਕਲੇਸ਼ ਦਾ ਮੁਖ ਕਾਰਨ ਹਨ ਹਮੇਸ਼ਾ ਗਲਤੀ ਮਹਿਲਾ ਦੀ ਹੀ ਨਹੀਂ ਹੁੰਦੀ ਦੂਜੀ ਧਿਰ ਵੱਲੋਂ ਵੀ ਘਰੇਲੂ ਹਿੰਸਾ ਨੂੰ ਵਧਾਉਣ ਲਈ ਕਈ ਤਰ੍ਹਾਂ ਦੇ ਰਸਤੇ ਅਖ਼ਤਿਆਰ ਕੀਤੇ ਜਾਂਦੇ ਹਨ ਜੋ ਸਮਾਜ ਸੇਵੀ ਸੰਸਥਾਵਾਂ ਜਨਤਾ ਸ਼ਕਤੀ ਮੰਚ ਵਰਗਿਆਂ ਨੁਮਾਇੰਦਾ ਜਥੇਬੰਦੀਆਂ ਦੇ ਮੁਖੀ ਇਹਨਾਂ ਵੱਧ ਰਹੀਆਂ ਕੁਰੀਤੀਆਂ ਨੂੰ ਰੋਕਣ ਲਈ ਆਪਣਾ ਯੋਗਦਾਨ ਪਾ ਸਕਦੇ ਹਨ ਇਸ ਮੌਕੇ ਕੌਮੀ ਪ੍ਰਧਾਨ ਵਿਕਰਮ ਵਰਮਾ, ਕੌਮੀ ਸੀਨੀਅਰ ਮੀਤ ਪ੍ਰਧਾਨ ਬਸੰਤ ਕੁਮਾਰ ਭੋਲਾ, ਜਿਲਾ ਵਾਈਸ ਪ੍ਰਧਾਨ ਬਿਮਲ ਕੁਮਾਰ ਗੁਪਤਾ, ਨਿਤੀਸ਼ ਕੁਮਾਰ ਪੰਡਿਤ ਸੁਰਿੰਦਰ ਦੂਬੇ, ਤਲਵਿੰਦਰ ਸਿੰਘ ਖਾਲਸਾ, ਸਨੀ ਵਰਮਾ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਰਾਜਵੰਤ ਕੌਰ, ਜਨਰਲ ਸਕੱਤਰ ਚੰਦਨਾ ਗੁਪਤਾ, ਨਵਜੀਤ ਵਰਮਾ, ਪਰਮਜੀਤ ਕੌਰ, ਆਦੀ ਹਾਜ਼ਰ ਸਨ।

Leave a comment

Your email address will not be published. Required fields are marked *