ਮੰਦਰ ਦੇ ਬਾਹਰੋਂ ਐਕਟਿਵਾ ਚੋਰੀ
ਨੂਰਮਹਿਲ 16 ਜਨਵਰੀ ( ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਵਿਚ ਸਥਿਤ ਇਕ ਮੰਦਰ ਵਿੱਚੋਂ ਐਕਟਿਵਾ ਸਕੂਟਰ ਚੋਰੀ ਹੋਣ ਦਾ ਸਮਾਚਾਰ ਪੑਾਪਤ ਹੋਇਆ ਹੈ। ਮਸਤ ਰਾਮ ਸ਼ਰਮਾ ਰਿਟਾਇਡ ਪਾਵਰਕਾਮ ਪੰਜਾਬ ਰਾਜ ਬਿਜਲੀ ਬੋਰਡ ਮਹੁੱਲਾ ਕੋਹਲੀਆ ਨੂਰਮਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਕੂਟਰ ਅੱਜ ਦੁਪਿਹਰ ਦੇ ਸਮੇਂ ਮੰਦਰ ਬਾਬਾ ਭੂਤਨਾਥ ਵਿਚ ਇਕ ਕਿਰਿਆ ਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਕੂਟਰ ਪੀ. ਬੀ. 08 ਸੀ.ਕੇ. 4228 ਮੰਦਰ ਦੇ ਬਾਹਰ ਖੜੵਾ ਕਰ ਦਿੱਤਾ। ਕਿਰਿਆ ਸਮਾਪਤੀ ਤੋਂ ਬਾਅਦ ਜਦੋਂ ਵਾਪਸ ਘਰ ਆਉਣ ਲੱਗੇ ਤਾਂ ਉੱਥੇ ਉਨ੍ਹਾਂ ਆਪਣਾ ਸਕੂਟਰ ਦੇਖਿਆ ਤਾ ਸਕੂਟਰ ਨਹੀਂ ਸੀ। ਉਨ੍ਹਾਂ ਸਕੂਟਰ ਦੀ ਕਾਫ਼ੀ ਸਮਾਂ ਭਾਲ ਕੀਤੀ ਪਰ ਸਕੂਟਰ ਨਹੀ ਲੱਭਾ। ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਸਕੂਟਰ ਚੋਰੀ ਕਰ ਲਿਆ ਗਿਆ। ਨੂਰਮਹਿਲ ਥਾਣੇ ਵਿਚ ਸਕੂਟਰ ਚੋਰੀ ਹੋਣ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ।