September 27, 2025
#Punjab

ਯਾਦਾਂ ਦਾ ਸਰਮਾਇਆ” ਬਣਿਆ ਸਰਕਾਰੀ ਐਲੀਮੈਂਟਰੀ ਸਕੂਲ ਨੈਣਵਾਂ ਦਾ ਸਾਲਾਨਾ ਸਮਾਗਮ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਸਰਕਾਰੀ ਐਲੀਮੈਂਟਰੀ ਸਕੂਲ ਨੈਨਵਾ ਦਾ ਸਲਾਨਾ ਸਮਾਗਮ ਯਾਦਾਂ ਦਾ ਨਿਬੜਿਆ , ਜਦੋਂ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਰੋਚਕ ਪੇਸ਼ਕਾਰੀਆਂ ਕੀਤੀਆਂ ਗਈਆਂl ਵਿਦਿਆਰਥੀਆਂ ਵੱਲੋਂ ਡਾਂਸ, ਨਾਟਕ, ਗੀਤ ਪੇਸ਼ ਕੀਤੇ ਗਏ। ਵਿਦਿਆਰਥੀਆਂ ਦੇ ਗਿੱਧੇ ਅਤੇ ਭੰਗੜੇ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਦਾਨੀ ਸੱਜਣ ਸ੍ਰੀ ਅਨਿਲ ਰਾਣਾ ਦੀ ਪਤਨੀ ਸ਼੍ਰੀਮਤੀ ਅੰਜਲੀ ਰਾਣਾ ਨੇ ਸਮਾਗਮ ਵਿੱਚ ਪਹੁੰਚ ਕੇ ਬੱਚਿਆਂ ਦਾ ਹੌਸਲਾ ਵਧਾਇਆ। ਸੈਂਟਰ ਪ੍ਰਧਾਨ ਮੈਡਮ ਅਨੁਰਾਧਾ, ਮੁੱਖ ਅਧਿਆਪਕਾ ਸ਼੍ਰੀਮਤੀ ਮਨਜੀਤ ਕੌਰ ਅਤੇ ਮੈਡਮ ਗੁਰਮੀਤ ਕੌਰ ਨੇ ਸਮਾਗਮ ਨੂੰ ਸੰਬੋਧਿਤ ਕੀਤਾ। ਸਕੂਲ ਇਨਚਾਰਜ ਮੈਡਮ ਸੁਰੇਖਾ ਰਾਣੀ ਨੇ ਆਪਣੇ ਸੰਬੋਧਨ ਵਿੱਚ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਉਹਨਾਂ ਕਿਹਾ ਕਿ ਬੱਚੇ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਬਲਾਕ ਤੇ ਜਿਲਾ ਪੱਧਰ ਤੇ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਰਹੇ ਹਨ। ਉਹਨਾਂ ਨੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦਾ ਸੁਨੇਹਾ ਵੀ ਦਿੱਤਾ। ਸ੍ਰੀ ਬਰਜਿੰਦਰ ਸਿੰਘ ਨੇ ਵੀ ਸਮਾਗਮ ਨੂੰ ਸੰਬੋਧਿਤ ਕੀਤਾ। ਸਮਾਗਮ ਵਿੱਚ ਸਰਪੰਚ ਸ਼੍ਰੀ ਰੋਸ਼ਨ ਲਾਲ,ਸ਼੍ਰੀ ਦਲਜੀਤ ਧੀਮਾਨ ,ਮੁੱਖ ਅਧਿਆਪਕ ਸ੍ਰੀ ਰਮੇਸ਼ ਕੁਮਾਰ ,ਮੁੱਖ ਅਧਿਆਪਕਾ ਸ਼੍ਰੀਮਤੀ ਨੀਤੂ ਵਾਲਾ, ਮੈਡਮ ਕੁਲਜੀਤ ਕੌਰ, ਮੈਡਮ ਨਰਿੰਦਰ ਕੌਰ, ਮੈਡਮ ਪਿੰਕੀ, ਮੈਡਮ ਸੁਦੇਸ਼ ਰਾਣੀ ,ਮੈਡਮ ਪਰਮਜੀਤ ਕੌਰ ,ਮਾਸਟਰ ਸੰਜੀਵ ਕੁਮਾਰ, ਐਸਐਮਸੀ ਕਮੇਟੀ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਕੁਮਾਰ ,ਕਮੇਟੀ ਮੈਂਬਰ ਸ਼੍ਰੀ ਬਖਸ਼ੀਸ਼ ਸਿੰਘ,ਵਿਦਿਆਰਥੀਆਂ ਦੇ ਮਾਪੇ ਅਤੇ ਪਿੰਡ ਦੇ ਪਤਵੰਤੇ ਸੱਜਣ ਸ਼ਾਮਿਲ ਹੋਏ। ਸ੍ਰੀ ਸੁਰਿੰਦਰ ਮਹਿਦਵਾਣੀ ਵੱਲੋਂ ਸ਼ਾਇਰਾਨਾ ਅੰਦਾਜ਼ ਵਿੱਚ ਕੀਤੇ ਸਟੇਜ ਸੰਚਾਲਨ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆl

Leave a comment

Your email address will not be published. Required fields are marked *