ਯੂਥ ਕਾਂਗਰਸ ਦੇ ਆਗੂ ਕਪਿਲ ਤੱਕਿਆਰ ਨਹੀਂ ਰਹੇ

ਨੂਰਮਹਿਲ (ਤੀਰਥ ਚੀਮਾ) ਬੀਤੇ ਦਿਨ ਯੂਥ ਕਾਂਗਰਸ ਦੇ ਆਗੂ ਕਪਿਲ ਤੱਕਿਆਰ ਦਾ ਅਚਾਨਕ ਦੇਹਾਂਤ ਹੋ ਗਿਆ l ਜਿਓਂ ਹੀ ਉਹਨਾਂ ਦੀਂ ਮੌਤ ਦੀ ਖ਼ਬਰ ਇਲਾਕੇ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਹਰ ਇਕ ਅੱਖ ਨਮ ਹੋ ਗਈ l ਕਪਿਲ ਤੱਕਿਆਰ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕਿ ਹਿੱਸਾ ਲੈਂਦੇ ਅਤੇ ਹਰ ਲੋੜਵੰਦ ਦੀਂ ਸੇਵਾ ਕਰਦੇ l ਉਹਨਾਂ ਦੇ ਅੰਤਮ ਸੰਸਕਾਰ ਮੌਕੇ ਹਰ ਵਰਗ ਧਰਮ ਦੇ ਲੋਕ ਸ਼ਾਮਲ ਹੋਏ l ਉਹ ਆਪਣੇ ਪਿੱਛੇ ਮਾਤਾ, ਪਤਨੀ ਅਤੇ ਪੁੱਤਰ ਛੱਡ ਗਏ l ਉਹਨਾਂ ਦੀਂ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਨੇ ਦਿੱਤੀ l ਉਹਨਾਂ ਦੀਂ ਅੰਤਮ ਅਰਦਾਸ 23 ਫਰਵਰੀ ਨੂੰ ਇੱਕ ਤੋਂ ਦੋ ਵਜੇ ਤੱਕ ਮੰਦਿਰ ਸ਼੍ਰੀ ਬਾਬਾ ਭੂਤ ਨਾਥ ਵਿਖ਼ੇ ਹੋਵੇਗੀ l ਕਪਿਲ ਤੱਕਿਆਰ ਦੇ ਅੰਤਮ ਸੰਸਕਾਰ ਮੌਕੇ ਕਾਂਗਰਸ ਦੇ ਹਲਕਾ ਨਕੋਦਰ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ,ਸੈਂਟ ਸੋਲਜ਼ਰ ਸਕੂਲ ਦੇ ਸੰਸਥਾਪਕ ਅਨਿਲ ਚੋਪੜਾ, ਰਾਜਾ ਅਟਵਾਲ, ਓਮ ਪ੍ਰਕਾਸ਼ ਕੁੰਦੀ, ਇੰਦਰਪਾਲ ਸਿੰਘ ਮੱਕੜ, ਅਮਨਦੀਪ ਸਿੰਘ ਫਰਵਾਲਾ, ਜੰਗ ਬਹਾਦਰ ਕੋਹਲ਼ੀ, ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਤੋਂ ਸਵਾਮੀ ਸਦਾ ਨੰਦ, ਨਵਤੇਜ ਸਿੰਘ ਚੋਧਰੀ ਬਿਲਗਾ, ਅਵਤਾਰ ਸਿੰਘ ਰਾਮੇਵਾਲ ਅਤੇ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ l
