August 6, 2025
#Latest News

ਰਜਿੰਦਰ ਸਿੰਘ ਭਾਟੀਆ ਨੇ ਸ਼ਿਵ ਸੈਨਾ ਛੱਡ ਕੀਤੀ ਜਨਤਾ ਸ਼ਕਤੀ ਮੰਚ ਵਿੱਚ ਸਾਥੀਆਂ ਸਮੇਤ ਸਮੂਲੀਅਤ

ਬੁਢਲਾਡਾ, ਲੁਧਿਆਣਾ (ਦਵਿੰਦਰ ਸਿੰਘ ਕੋਹਲੀ)ਪਿਛਲੇ ਲੰਮੇ ਅਰਸੇ ਤੋਂ ਵੱਖ ਵੱਖ ਜਥੇਬੰਦੀਆਂ ਵਿਚ ਉੱਚੇ ਅਹੁਦਿਆਂ ਤੇ ਸੇਵਾ ਨਿਭਾਉਣ ਤੋਂ ਬਾਅਦ ਹੁਣ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵਿੱਚ ਬਿਤੌਰ ਸਰਪ੍ਰਸਤ ਸੇਵਾਵਾਂ ਨਿਭਾ ਰਹੇ ਰਜਿੰਦਰ ਸਿੰਘ ਭਾਟੀਆ ਨੇ ਪਾਰਟੀ ਦੀਆਂ ਨਿਕਾਰਆਤਮਿਕ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਅਸਤੀਫਾ ਦਿੰਦਿਆਂ ਕਿਹਾ ਕਿ ਮੈਂ ਦੇਸ਼ ਲਈ ਸਮਰਪਿਤ ਹਾਂ ਇਸ ਨੂੰ ਵੱਧਦਾ ਫੁੱਲਦਾ ਦੇਖਣਾ ਚਾਹੁੰਦਾ ਹਾਂ ਇਸ ਕਰਕੇ ਭਾਰਤ ਦੇਸ਼ ਦੀ ਤਰੱਕੀ ਲਈ ਕੰਮ ਕਰ ਰਹੀ ਪਾਰਟੀ ਜਨਤਾ ਸ਼ਕਤੀ ਮੰਚ ਵਿੱਚ ਸ਼ਾਮਿਲ ਹੋ ਰਿਹਾ ਹਾਂ ਰਜਿੰਦਰ ਸਿੰਘ ਭਾਟੀਆ ਨੂੰ ਜਨਤਾ ਸ਼ਕਤੀ ਮੰਚ ਵਿੱਚ ਸ਼ਾਮਿਲ ਕਰਨ ਸਮੇਂ ਮੰਚ ਦੇ ਕੌਮੀ ਪ੍ਰਧਾਨ ਵਿਕਰਮ ਵਰਮਾ ਨੇ ਕਿਹਾ ਮੰਚ ਵਿੱਚ ਹਰ ਉਸ ਵਿਅਕਤੀ ਵਿਸ਼ੇਸ਼ ਨੂੰ ਬਣਦਾ ਮਾਣ ਸਨਮਾਨਦਿੱਤਾ ਜਾਂਦਾ ਹੈ ਜੋ ਆਪਣੇ ਦੇਸ਼ ਪ੍ਰਤੀ ਸੇਵਾ ਕਰਨਾ ਚਾਹੁੰਦਾ ਹੈ ਸ੍ਰੀ ਵਰਮਾ ਨੇ ਸ, ਭਾਟੀਆ ਦੀਆਂ ਸੇਵਾਵਾਂ ਅਤੇ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਜਨਤਾ ਸ਼ਕਤੀ ਮੰਚ ਵਿੱਚ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਸ੍ਰੀ ਵਰਮਾ ਨੇ ਕਿਹਾ ਭਾਟੀਆ ਦੇ ਸਾਥੀਆਂ ਨੂੰ ਵੀ ਸਮੇਂ ਸਿਰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਭਾਟੀਆ ਨੇ ਕਿਹਾ ਮੈਨੂੰ ਜੋ ਜ਼ਿੰਮੇਵਾਰੀ ਜਨਤਾ ਸ਼ਕਤੀ ਮੰਚ ਨੇ ਦਿੱਤੀ ਹੈ ਮੈਂ ਵਿਸ਼ਵਾਸ ਦਵਾਉਂਦਾ ਹਾਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਜੁਝਾਰੂ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਦਾ ਯਤਨ ਕਰਾਂਗਾ ਜੋ ਪਾਰਟੀ ਦੇ ਨਾਲ ਨਾਲ ਦੇਸ਼ ਪ੍ਰਤੀ ਸਮਰਪਿਤ ਹੋਣ

Leave a comment

Your email address will not be published. Required fields are marked *