ਰਜੀਵ ਮਿਸਰ ਲਾਇਨਜ਼ ਕਲੱਬ ਨੂਰਮਹਿਲ ਸਿਟੀ ਦੇ ਬਣੇ ਪੑਧਾਨ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਲਾਇਨਜ਼ ਕਲੱਬ ਨੂਰਮਹਿਲ ਸਿੱਟੀ ਦੀ ਨਵੇਂ ਸੈਸ਼ਨ ਦੀ ਪ੍ਰਧਾਨਗੀ ਦੀ ਚੌਣ ਕੀਤੀ ਗਈ। ਕਲੱਬ ਇੱਕ ਵਿਸ਼ੇਸ਼ ਮੀਟਿੰਗ ਨੂਰਮਹਿਲ ਵਿਖੇ ਕੀਤੀ ਗਈ ਜਿਸ ਦੌਰਾਨ ਪਿਛਲੇ ਸਾਲ ਦੀਆਂ ਗਤੀਵਿਧੀਆਂ, ਕਲੱਬ ਵਲੋਂ ਕੀਤੇ ਹੋਏ ਸਮਾਜ ਸੇਵਾ ਦੇ ਕੰਮਾਂ ਵਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਉਪਰੰਤ ਕਲੱਬ ਦੀ ਨਵੀਂ ਚੌਣ 2024-25 ਦੀ ਕੀਤੀ ਗਈ ਜਿਸ ਵਿੱਚ ਪ੍ਰਧਾਨ ਸ੍ਰੀ ਰਜੀਵ ਮਿਸਰ,ਰਾਮ ਤੀਰਥ ਸ਼ਰਮਾ ਸਕੱਤਰ, ਸ਼ਿਵ ਕੁਮਾਰ ਖਜਾਨਚੀ, ਪ੍ਰਦੀਪ ਕੁਮਾਰ ਪੀ ਆਰ ਓ, ਰੀਜਿਨ ਚੈਅਰਪਰਸਨ ਸੁਮਨ ਪਾਠਕ, ਚੁਣੇ ਗਏ ਅਤੇ ਬਾਕੀ ਸੱਭ ਕਲੱਬ ਮੈਂਬਰ ਜਿਸ ਵਿੱਚ ਲਾਇਨ ਡਾ; ਮਨਜੀਤ ਸਿੰਘ, ਲਾਇਨ ਡੀ.ਐਸ.ਪੀ ਦਲਜੀਤ ਸਿੰਘ ਸੰਧੂ,ਲਾਇਨ ਰਵਿੰਦਰ ਸਿੰਘ ਪਰਮਾਰ,ਲਾਇਨ ਦਵਿੰਦਰ ਸਿੰਘ ਸੰਧੂ,ਲਾਇਨ ਜੱਗਤ ਮੋਹਨ ਸ਼ਰਮਾ,ਲਾਇਨ ਸੰਦੀਪ ਮਿੱਤੂ, ਲਾਇਨ ਪ੍ਰੇਮ ਬੱਤਰਾ,ਲਾਇਨ ਸੁਭਾਸ਼ ਕੋਹਲੀ,ਲਾਇਨ ਗੁਰਮੀਤ ਸਿੰਘ ਸੈਲੀ, ਲਾਇਨ ਬਾਲ ਕ੍ਰਿਸ਼ਨ ਬਾਲੀ, ਲਾਇਨ ਜਗਜੀਤ ਬਾਸੀ,ਲਾਇਨ ਸੰਜੀਵ ਬਰਮਾ , ਲਾਇਨ ਕਲੱਬ ਦੇ ਮੈਂਬਰ ਚੁਣੇ ਗਏ।
