ਰਬਾਬ ਪੀਬੀ 31 ਤੇ ਦੀਪਕ ਢਿੱਲੋਂ ਦਾ ਨਵਾ ਟ੍ਰੈਕ ਬਲੈਰੋ ਆਲਾ ਗੁੰਡਾ 17 ਨੂੰ ਹੋਵੇਗਾ ਵੱਡੇ ਪੱਧਰ ‘ਤੇ ਰਿਲੀਜ਼- ਲਾਡੀ ਸਰਪੰਚ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਨੌਜਵਾਨ ਪੀੜ੍ਹੀ ਦਾ ਚਹੇਤਾ ਬਣਿਆ ਗਾਇਕ ਰਬਾਬ ਪੀਬੀ 31 ਦਾ ਨਵਾ ਟ੍ਰੈਕ ਗਾਇਕਾ ਦੀਪਕ ਢਿੱਲੋਂ ਨਾਲ ‘ ਬਲੈਰੋ ਆਲਾ ਗੁੰਡਾ 17 ਨੂੰ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾ ਰਿਹਾ । ਜਾਣਕਾਰੀ ਦਿੰਦਿਆ ਪ੍ਰਡਿਊਸਰ ਅਮਨਗੁਰਵੀਰ ( ਲਾਡੀ ਸਰਪੰਚ) ਨੇ ਦੱਸਿਆ ਕਿ ਲੇਬਲ-08 ਮਿਊਜ਼ਿਕ ਦੀ ਪੇਸਕਸ਼ ਤੇ ਹੇਠ ਇਹ ਗੀਤ ਰਿਲੀਜ਼ ਹੋਵੇਗਾ । ਉਹਨਾਂ ਕਿਹਾ ਕਿ ਗੀਤ ਦਾ ਸੰਗੀਤ ਗੁਰੀ ਨਿਮਾਣਾ ਵੱਲੋਂ ਕੀਤਾ ਗਿਆ । ਜਦਕਿ ਗੀਤ ਦਾ ਵੀਡੀਓ ਫਿਲਮਾਂਕਣ ਪਰਮ ਚਹਿਲ ਵੱਲੋਂ ਦਿਲ ਖਿੱਚਵੀਆਂ ਲੁਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ। ਗੀਤ ਦਾ ਪ੍ਰਾਜੈਕਟ ਰਮਨਦੀਪ ਸਿੰਘ ਸੰਧੂ ਵੱਲੋਂ ਕੀਤਾ ਗਿਆ।
