ਰਮਿੰਦਰ ਆਵਲਾ ਲੋਕ ਸਭਾ ਫਿਰੋਜ਼ਪੁਰ ਵਿਚ ਸਭ ਤੋ ਮਜਬੂਤੀ ਵਾਲੇ ਉਮੀਦਵਾਰ, ਜਿਸ ਪਾਰਟੀ ਵਲੋ ਵੀ ਚੋਣ ਲੜਨਗੇ ਉਸ ਨਾਲ ਹੋਵੇਗੀ ਸੋਨੇ ਤੇ ਸੁਹਾਗੇ ਵਾਲੀ ਗੱਲ ਸਾਬਿਤ

ਜਲਾਲਾਬਾਦ (ਮਨੋਜ ਕੁਮਾਰ) ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਸੱਬ ਤੋਂ ਅਹਿਮ ਹਲਕਾ ਜਲਾਲਾਬਾਦ ਇਸ ਵਾਰ ਫਿਰ ਆਪਣੀ ਵਿਸ਼ੇਸ਼ ਭੂਮਿਕਾਨਿਭਾਉਣ ਲਈ ਤਿਆਰ ਹੈ, ਜਿੱਥੇ ਵੱਖ ਵੱਖ ਪਾਰਟੀਆਂ ਵੱਲੋਂ ਟਿਕਟਾਂ ਹਾਸਿਲ ਕਰਨ ਲਈ ਜਿਆਦਾਤਰ ਦਾਅਵੇਦਾਰ ਜਲਾਲਾਬਾਦ ਤੋਂ ਹਨ, ਉਥੇ ਕਾਂਗਰਸ ਪਾਰਟੀ ਦੇ ਰਮਿੰਦਰ ਆਵਲਾ ਫਿਲਹਾਲ ਕਿਸੇ ਵੀ ਪਾਰਟੀ ਵੱਲੋਂ ਚੋਣ ਲੜ ਕੇ ਜਿੱਤ ਪ੍ਰਾਪਤ ਕਰਨ ਦੀ ਕਾਬਲੀਅਤ ਰੱਖਦੇ ਹਨ । ਜੋ ਕਿ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਰਾਜ ਸਭਾ 2019 ਮਤਦਾਨ ਜਲਾਲਾਬਾਦ ਵਿੱਚ ਬਹੁਤ ਹੀ ਵੱਡੀ ਗਿਣਤੀ ਦੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਬੈਠੇ ਹਨ ,ਰਮਿੰਦਰ ਆਵਲਾ ਸਿਰਫ ਲੋਕ ਸਭਾ ਹਲਕਾ ਫਿਰੋਜ਼ਪੁਰ ਹੀ ਨਹੀਂ ਬਲਕਿ ਸਾਰੇ ਪੰਜਾਬ ਦੇ ਫੇਮਸ ਲੀਡਰਾਂ ਵਿੱਚ ਆਉਂਦੇ ਹਨ ਅਤੇ ਕਾਂਗਰਸ ਪਾਰਟੀ ਦਾ ਇਕ ਵੱਡਾ ਚਿਹਰਾ ਵੀ ਹਨ। ਫਿਲਹਾਲ ਲੋਕ ਸਭਾ ਸੀਟ ਤੇ ਕਿਸ ਪਾਰਟੀ ਵੱਲੋਂ ਚੋਣ ਲੜਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸਾਰੇ ਹਲਕਿਆਂ ਦੇ ਸਮੀਕਰਣ ਬਦਲਣ ਦੀ ਉਮੀਦ ਹੈ ਪਰ ਦਾਅਵੇਦਾਰ ਦਿੱਲੀ ਡੇਰੇ ਲਾਈ ਬੈਠੇ ਹਨ ਅਤੇ ਕਿਸ ਨੇਤਾ ਦੀ ਕਿਸਮਤ ਚਮਕੇਗੀ ਇਹ ਸਮਾਂ ਦੱਸੇਗਾ। ਰਾਜਨੀਤੀ ਵਿੱਚ ਕੁੱਝ ਵੀ ਸੰਭਵ ਹੁੰਦਾ ਹੈ, ਇਸ ਲਈ ਮੀਡੀਆ ਜਾ ਰਾਜਨੀਤਿਕ ਮਾਹਰਾਂ ਵੱਲੋਂ ਲਿਖੀ ਜਾ ਕਹੀ ਗੱਲ ਪੱਥਰ ਉਤੇ ਲਕੀਰ ਨਹੀਂ ਹੁੰਦੀ ।
