September 27, 2025
#National #Punjab

ਰਵਿੰਦਰ ਸਿੰਘ ਰਾਏ ਬਣੇ ਪ੍ਰੀਤ ਸਾਹਿਤ ਸਭਾ ਦੇ ਚੇਅਰਮੈਨ

ਫਗਵਾੜਾ 24 ਜਨਵਰੀ (ਸ਼ਿਵ ਕੋੜਾ) ਪ੍ਰੀਤ ਸਾਹਿਤ ਸਭਾ ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਪਿ੍ਰੰਸੀਪਲ ਹਰਮੇਸ਼ ਪਾਠਕ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਲੇਖਕ ਚਰਨਜੀਤ ਸਿੰਘ ਪੰਨੂ ਦੇ ਗ੍ਰਹਿ ਪ੍ਰੀਤ ਨਗਰ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਰਵਿੰਦਰ ਸਿੰਘ ਰਾਏ ਨੂੰ ਮੁੜ ਤੋਂ ਸਭਾ ਦਾ ਚੇਅਰਮੈਨ ਜਦਕਿ ਸਾਹਿਤਕਾਰ ਹਰਚਰਨ ਭਾਰਤੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ। ਸਮੂਹ ਮੈਂਬਰਾਂ ਨੇ ਹਰਚਰਨ ਭਾਰਤੀ ਨੂੰ ਕਾਰਜਕਾਰਣੀ ਗਠਿਤ ਕਰਨ ਦੇ ਅਧਿਕਾਰ ਵੀ ਦਿੱਤੇ। ਹਰਚਰਨ ਭਾਰਤੀ ਨੇ ਪ੍ਰਧਾਨ ਵਜੋਂ ਨਿਯੁਕਤੀ ਲਈ ਹਾਜਰੀਨ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸਾਰੀਆਂ ਹੀ ਸਾਹਿੱਤਕ ਅਤੇ ਸਮਾਜ ਸੇਵੀ ਗਤੀਵਿਧੀਆਂ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਅੱਗੇ ਤੋਰੀਆਂ ਜਾਣਗੀਆਂ। ਚੇਅਰਮੈਨ ਰਵਿੰਦਰ ਸਿੰਘ ਰਾਏ, ਵਰਿੰਦਰ ਸਿੰਘ ਕੰਬੋਜ, ਜਸਵਿੰਦਰ ਭਗਤਪੁਰਾ, ਦੀਪਕ ਸ਼ਾਰਦਾ, ਹੰਸਰਾਜ ਬੰਗੜ ਅਤੇ ਗੁਰਮੀਤ ਰੱਤੂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਨਵਨਿਯੁਕਤ ਪ੍ਰਧਾਨ ਹਰਚਰਨ ਭਾਰਤੀ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਪ੍ਰਸਿੱਧ ਸ਼ਾਇਰ ਬਲਦੇਵ ਕੋਮਲ, ਮਨੋਜ ਫਗਵਾੜਵੀ, ਰਵਿੰਦਰ ਚੋਟ, ਜਸਵਿੰਦਰ ਹਮਦਰਦ, ਅਵਤਾਰ ਸਿੰਘ ਤੋਂ ਇਲਾਵਾ ਹੋਰ ਕਵੀਆਂ ਨੇ ਗੀਤ ਤੇ ਗਜਲਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਇਸ ਮੌਕੇ ਬਲਜੀਤ ਬੱਲੀ, ਸਰਬਜੀਤ ਸਿੰਘ, ਮਨਦੀਪ ਮਹਿਰਮ, ਭੁਪਿੰਦਰ ਸਿੰਘ ਮਾਹੀ, ਆਲਮ ਸਿੰਘ ਰੱਤੂ, ਜਤਿੰਦਰ ਕੁਮਾਰ ਮਿੱਠੂ ਆਦਿ ਪਤਵੰਤੇ ਹਾਜਰ ਸਨ।

Leave a comment

Your email address will not be published. Required fields are marked *