ਰਾਜੂ ਨਈਅਰ ਨੇ ਲਵ-ਕੁਸ਼ ਟਿਊਸ਼ਨ ਸੈਂਟਰ ਲਈ 1 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਨੂਰਮਹਿਲ (ਤੀਰਥ ਚੀਮਾ) ਆਪਣੀ ਜਨਮ ਭੂਮੀ ਵਿਖੇ ਫੇਰੀ ਲਾਉਣ ਯੂਐਸਏ ਤੋਂ ਵਿਸ਼ੇਸ਼ ਤੌਰ ਤੇ ਨੂਰਮਹਿਲ ਪਹੁੰਚੇ ਦਿਨੇਸ਼ ਨਈਅਰ ਰਾਜੂ ਨੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਸਹਿਯੋਗ ਰਾਸ਼ੀ ਭੇਂਟ ਕੀਤੀ ਉਸਦੇ ਤਰ੍ਹਾਂ ਹੀ ਅੱਜ ਮਹਾਂਰਿਸ਼ੀ ਵਾਲਮੀਕਿ ਮੰਦਿਰ ਵਾਲਮੀਕਿ ਗੇਟ ਨੂਰਮਹਿਲ ਵਿਖੇ ਮਨੀਸ਼ ਗਿੱਲ ਕਾਲੀ ਦੀ ਪ੍ਰਧਾਨਗੀ ਹੇਠ ਚਲਾਏ ਜਾ ਰਹੇ ਟਿਊਸ਼ਨ ਸੈਂਟਰ ਲਈ ਉਹਨਾਂ ਨੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤਾਂ ਜੋ ਟਿਊਸ਼ਨ ਪੜ੍ਹ ਰਹੇ ਵਿਦਿਆਰਥੀਆਂ ਨੂੰ ਚੰਗੀਆਂ ਵਿਦਿਅਕ ਸੁਵਿਧਾਵਾਂ ਭੇਂਟ ਕੀਤੀਆਂ ਜਾ ਸਕਣ। ਇਸ ਤੋਂ ਪਹਿਲਾਂ ਵਾਲਮੀਕੀ ਨੌਜਵਾਨ ਸਭਾ ਵੱਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਸਮਾਜ ਸੇਵੀ ਰਜਿੰਦਰ ਕਾਲੜਾ ਨੇ ਸ੍ਰੀ ਦਿਨੇਸ਼ ਨਈਅਰ ਰਾਜੂ ਨੂੰ ਦੱਸਿਆ ਕਿ ਇਸ ਟਿਊਸ਼ਨ ਸੈਂਟਰ ਵਿੱਚ ਪੜ੍ਹਾਈ ਦੀ ਸੁਵਿਧਾ ਬਿਲਕੁਲ ਫਰੀ ਦਿੱਤੀ ਜਾ ਰਹੀ ਹੈ। ਅਖੀਰ ਵਿੱਚ ਵਾਲਮੀਕਿ ਨੌਜਵਾਨ ਸਭਾ ਵੱਲੋਂ ਸ਼੍ਰੀ ਨਈਅਰ ਨੂੰ ਮਹਾਂਰਿਸ਼ੀ ਵਾਲਮੀਕ ਜੀ ਦਾ ਇੱਕ ਮਨਮੋਹਕ ਚਿੱਤਰ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਕੌਂਸਲਰ ਜੰਗ ਬਹਾਦਰ ਕੋਹਲੀ, ਕੌਂਸਲਰ ਨੰਦ ਕਿਸ਼ੋਰ ਗਿੱਲ, ਬੱਬੂ ਗਿੱਲ, ਦਿਨੇਸ਼ ਗਿੱਲ, ਟੇਕ ਚੰਦ ਢੀਗੜਾ,ਰਾਜਕੁਮਾਰ ਸਹੋਤਾ, ਆਸ਼ੀਸ਼ ਗਿੱਲ, ਮਨੀਸ਼ ਗਿੱਲ ਕਾਲੀ ਤੋਂ ਇਲਾਵਾ ਟਿਊਸ਼ਨ ਪੜਾਉਣ ਵਾਲੀਆਂ ਅਧਿਆਪਕਾਂਵਾਂ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
