ਰਾਮਗੜ੍ਹੀਆ ਮਾਡਲ ਹਾਈ ਸਕੂਲ, ਨਕੋਦਰ ਕਲਾਸ ਪੰਜਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ

ਰਾਮਗੜ੍ਹੀਆ ਮਾਡਲ ਹਾਈ ਸਕੂਲ, ਰੇਲਵੇ ਰੋਡ, ਨਕੋਦਰ ਕਲਾਸ ਪੰਜਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਅਨੁਰਾਧਾ ਨੇ ਪਹਿਲਾਂ ਸਥਾਨ 98%,ਸਾਨਵੀ ਨੇ ਦੂਸਰਾ ਸਥਾਨ 95%,ਮਨੀਸ਼ਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪੰਜਵੀਂ ਦੇ ਸ਼ਾਨਦਾਰ ਨਤੀਜੇ ਨੇ ਰਾਮਗੜ੍ਹੀਆ ਮਾਡਲ ਹਾਈ ਸਕੂਲ ਦਾ ਨਾਮ ਹੋਰ ਉਚਾਈਆਂ ਤੇ ਲੈ ਗਿਆ। ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਸਾਲ ਵੀ ਸ਼ਤ ਪ੍ਰਤੀਸ਼ਤ ਨਤੀਜਾ ਲਿਆਉਣ ਵਿੱਚ ਸਫ਼ਲ ਰਹੇ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਸਾਰੇ ਸਟਾਫ਼ ਨੇ ਸਾਰੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਇਹ ਵਿਸ਼ਵਾਸ ਦਿਤਾ ਕਿ ਸਕੂਲ ਹਮੇਸ਼ਾ ਦੀ ਤਰ੍ਹਾਂ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹਾਂਗੇ
