ਰਾਮਗੜ੍ਹੀਆ ਮਾਡਲ ਹਾਈ ਸਕੂਲ, ਰੇਲਵੇ ਰੋਡ, ਨਕੋਦਰ, ਪੰਜਵੀਂ, ਦੱਸਵੀਂ ਵਾਂਗ ਅੱਠਵੀਂ ਕਲਾਸ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ

ਬੋਰਡ ਵਲੋਂ ਐਲਾਨੇ ਗਏ ਅੱਠਵੀਂ ਦੇ ਨਤੀਜੇ । ਰਾਮਗੜ੍ਹੀਆ ਮਾਡਲ ਹਾਈ ਸਕੂਲ, ਰੇਲਵੇ ਰੋਡ, ਨਕੋਦਰ, ਪੰਜਵੀਂ, ਦੱਸਵੀਂ ਵਾਂਗ ਅੱਠਵੀਂ ਕਲਾਸ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ। ਫਿਰ ਤੋਂ ਕੁੜੀਆਂ ਨੇ ਬਾਜ਼ੀ ਮਾਰੀ। ਪਹਿਲਾਂ ਸਥਾਨ ਸਿਮਰਨ 600 ਵਿਚੋਂ 572 ਅੰਕ,95.3%, ਦੂਸਰਾ ਸਥਾਨ ਮੰਨਤ 570 ਅੰਕ ,95%ਤੇ ਤੀਸਰਾ ਸਥਾਨ ਰਿਤਿਕ ਨੇ ਹਾਸਿਲ ਕੀਤਾ। ਅੱਠਵੀਂ ਦੇ ਸ਼ਾਨਦਾਰ ਨਤੀਜੇ ਨੇ ਰਾਮਗੜ੍ਹੀਆ ਮਾਡਲ ਹਾਈ ਸਕੂਲ ਦਾ ਨਾਮ ਹੋਰ ਉਚਾਈਆਂ ਤੇ ਲੈ ਗਿਆ। ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕੀ ਪੰਜਵੀਂ , ਦਸਵੀਂ ਵਾਂਗ ,ਅੱਠਵੀਂ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਧਾਨ ,ਕਮੇਟੀ ਮੈਂਬਰਾਂ, ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਅਤੇ ਸਾਰੇ ਸਟਾਫ਼ ਨੇ ਸਾਰੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
