August 7, 2025
#Punjab

ਰਾਮ ਲਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਵਿਸ਼ਾਲ ਸ਼ੋਭਾ ਯਾਤਰਾ 21 ਨੂੰ, ਭੰਡਾਰਾ 22 ਨੂੰ

ਬੁਢਲਾਡਾ 11 ਜਨਵਰੀ (ਅਮਿਤ ਜਿੰਦਲ) ਸ਼੍ਰੀ ਅਯੁਧਿਆ ਧਾਮ ਵਿਖੇ ਸ਼੍ਰੀ ਰਾਮ ਲਲਾ ਜੀ ਦੀ ਪ੍ਰਾਣਪ੍ਰਤਿਸ਼ਠਾ ਦੇ ਮੌਕੇ ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰਿਣੀ ਸਭਾ (ਰਜਿ:) ਬੁਢਲਾਡਾ ਵੱਲੋਂ 21 ਜਨਵਰੀ 2024 ਦਿਨ ਐਤਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਅਤੇ 22 ਨੂੰ ਵਿਸ਼ਾਲ ਭੰਡਾਰਾ ਵਰਤਾਇਆ ਜਾਵੇਗਾ। ਇਸ ਸੰਬੰਧੀ ਸੰਸਥਾਂ ਦੇ ਪ੍ਰੇਮ ਪ੍ਰਕਾਸ਼ ਗੋਇਲ ਅਤੇ ਕੁਲਦੀਪ ਸਿੰਗਲਾ ਨੇ ਦੱਸਿਆ ਕਿ 21 ਜਨਵਰੀ ਨੂੰ ਸ਼ੋਭਾ ਯਾਤਰਾ ਸਵੇਰੇ ਰਾਮ ਲੀਲਾ ਗਰਾਉਂਡ ਤੋਂ ਸਵੇਰੇ 11 ਵਜੇ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜਾਰਾਂ ਚੋਂ ਲੰਘਦੀ ਹੋਏ ਵਾਪਿਸ ਰਾਮ ਲੀਲਾ ਗਰਾਊਂਡ ਵਿੱਚ ਪਰਤੇਗੀ। ਜਿਸ ਵਿੱਚ ਢੋਲ ਗਰੁੱਪ, ਸੁੰਦਰ ਰੱਥ ਤੇ ਸਵਾਰ ਸ਼੍ਰੀ ਰਾਮ ਪ੍ਰਭੂ ਜੀ ਅਤੇ ਸ਼੍ਰੀ ਸ਼ਿਆਮ ਬਾਬਾ ਖਾਟੂ ਵਾਲੇ ਜੀ ਦੀ ਝਾਂਕੀ ਤੋਂ ਇਲਾਵਾ ਸ਼੍ਰੀ ਰਾਮ ਜੀ ਦੇ ਨਿਸ਼ਾਨ ਯਾਤਰਾ ਕੱਢੀ ਜਾਵੇਗੀ। ਇਸ ਮੋਕੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਮੁੱਖ ਬਾਜਾਰਾਂ ਚ ਖਾਣ ਪੀਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। 22 ਜਨਵਰੀ ਸੋਮਵਾਰ ਨੂੰ ਰਾਮ ਲੀਲਾ ਗਰਾਊਂਡ ਵਿਖੇ ਸ਼੍ਰੀ ਕੱਲਰ ਵਾਲੀ ਮਾਤਾ ਮੰਦਰ ਧਰਮਸ਼ਾਲਾ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਰਾਮ ਜੀ ਦਾ ਸੰਕੀਰਤਨ 9 ਵਜੇ ਸ਼ੁਰੂ ਹੋਵੇਗਾ। ਇਸ ਉਪਰੰਤ ਵਿਸ਼ਾਲ ਭੰਡਾਰਾ ਵਰਤਾਇਆ ਜਾਵੇਗਾ। ਉਨ੍ਹਾਂ ਸ਼ਹਿਰ ਦੇ ਸਮੂਹ ਰਾਮ ਪ੍ਰੇਮੀਆਂ ਨੂੰ ਦੋਨੋ ਦਿਨ ਸ਼ੋਭਾ ਯਾਤਰਾ ਅਤੇ ਭੰਡਾਰੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ 22 ਜਨਵਰੀ ਨੂੰ ਰਾਤ ਸਮੇਂ ਦੀਪਮਾਲਾ ਕਰਦਿਆਂ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਆ। ਇਸ ਮੌਕੇ ਪ੍ਰਧਾਨ ਰਮਾਸ਼ੰਕਰ, ਮਦਨ ਲਾਲ, ਰਵਿੰਦਰ ਕੁਮਾਰ, ਕੁਸ਼ਲ ਤਾਇਲ, ਸੰਜੀਵ ਕੁਮਾਰ, ਸੁਰੇਸ਼ ਕੁਮਾਰ, ਅਮਿਤ ਕੁਮਾਰ ਤੋਂ ਇਲਾਵਾ ਸਾਹਿਲ ਗੋਇਲ ਆਦਿ ਮੌਜੂਦ ਸਨ।

Leave a comment

Your email address will not be published. Required fields are marked *