ਰਾਸ਼ਨ ਡਿੱਪੂ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਨਾਂ ਡੀਸੀ ਮਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ

ਮਲੇਰਕੋਟਲਾ (ਮੱਖਣ ਗਰਗ) ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਰਜਿ:118 ਸੁਖਵਿੰਦਰ ਸਿੰਘ ਕਾਂਝਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲਾ ਮਲੇਰਕੋਟਲਾ ਵਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਡੀਸੀ ਮਲੇਰਕੋਟਲਾ ਡਾ ਪੱਲਵੀ ਨੂੰ ਮੰਗ ਪੱਤਰ ਦਿੱਤਾ ।ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ ਮਲੇਰਕੋਟਲਾ ਅਤੇ ਬਲਾਕ ਪ੍ਰਧਾਨ ਸੁਦਾਗਰ ਅਲੀ ਕਰਮਜੀਤ ਸਿੰਘ, ਮੱਖਣ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੀ ਪਹਿਲੀ ਅਜਿਹੀ ਮਾਨ ਸਰਕਾਰ ਡਿੱਪੂ ਹੋਲਡਰਾਂ ਨੂੰ ਬੇਲੇ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਰਾਸ਼ਨ ਡਿੱਪੂ 1955 ਤੋਂ ਚੱਲਦੇ ਆ ਰਹੇ ਹਨ , ਇਹਨਾਂ ਰਾਸ਼ਨ ਡਿੱਪੂਅ ਤੇ ਸਮੇਂ ਦੀਆਂ ਸਰਕਾਰਾਂ ਨੇ ਕਣਕ, ਆਟਾ,ਚੀਨੀ , ਘਿਓ ਦਾਲਾਂ, ਮਿੱਟੀ ਦੇ ਤੇਲ ਸਮੇਤ ਕੱਪੜਾ ਆਦਿ ਪੰਜਾਬ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇਹਨਾਂ ਰਾਸ਼ਨ ਡਿਪੂਆਂ ਰਾਹੀਂ ਵੰਡਿਆਂ ਗਿਆ ਹੈ ਪਰ ਹੁਣ ਭਗਵੰਤ ਮਾਨ ਸਰਕਾਰ ਨੇ ਮਾਰਕਫੈੱਡ ਨੂੰ ਆਟਾ ਕਣਕ ਘਰ ਘਰ ਵੰਡਣ ਦੇ ਲਾਇਸੰਸ ਦੇ ਕੇ 1955 ਤੋਂ ਚਲਦੇ ਡਿਪੂਆਂ ਹੋਲਡਰਾਂ ਤੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰ ਘਰ ਰਾਸ਼ਨ ਪੰਹੁਚਾਉਣ ਦੀ ਇਸ ਸਕੀਮ ਤੇ 690 ਕਰੋੜ ਖਰਚੇ ਕਰੇ ਜਾ ਰਹੇ ਹਨ ਜੋ ਕਿ ਪੰਜਾਬ ਦੇ ਖਜ਼ਾਨੇ ਤੇ ਸਿੱਧੇ ਤੋਰ ‘ਤੇ ਬੋਝ ਪਵੇਗਾ ਜਿਸ ਦਾ ਖੰਮਿਜਾਨਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਉਨ੍ਹਾਂ ਕਿਹਾ ਕਿ ਜਦ ਕਿ ਬਿਨਾਂ 690 ਕਰੋੜ ਖਰਚਿਆਂ 1955 ਚਲਦਿਆਂ ਸਰਕਾਰੀ ਰਾਸ਼ਨ ਡਿਪੂਆਂ ਰਾਹੀ ਕਣਕ ਆਟਾ ਆਦਿ ਵੰਡਦੇ ਆ ਰਿਹਾ ਹਾਂ। ਉਨ੍ਹਾਂ ਕਿਹਾ ਕਿ ਕਰੋਨਾ ਦੋਰਾਨ ਵੀ ਡਿੱਪੂ ਹੋਲਡਰਾਂ ਨੇ ਅਪਣੀ ਅਤੇ ਅਪਣੇ ਪਰਿਵਾਰ ਦੀ ਪਰਵਾਹ ਨਾ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਈ ਕਣਕ ਅਤੇ ਦਾਲ ਨੂੰ 40 ਲੱਖ ਪਰਿਵਾਰਾਂ ਦੇ ਹਰ ਘਰ ਅਤੇ ਹਰ ਪਰਿਵਾਰ ਨੂੰ ਰਾਸ਼ਨ ਵੰਡਿਆਂ ਗਿਆ ਸੀ ਉਦੋਂ ਇਹ ਮਾਰਕਫੈੱਡ ਵਾਲੇ ਕਿੱਥੇ ਸਨ ਉਸ ਸੰਕਟ ਦੀ ਘੜੀ ਵਿਚ ਡਿੱਪੂ ਹੋਲਡਰਾਂ ਸਰਕਾਰਾਂ ਨੂੰ ਯਾਦ ਸਨ ਹੁਣ ਕਿਉਂ ਨਹੀਂ ਯਾਦ ਰਹੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਾਨ ਵੱਲੋਂ ਨਵੇਂ ਡਿੱਪੂਆਂ ਤੇ ਜੋ ਮਾਰਕਫੈੱਡ ਨੂੰ ਪੰਜਾਬ ਸਰਕਾਰ ਨੇ ਜ਼ਾਰੀ ਕੀਤੇ ਹਨ ਉਹਨਾਂ ਡਿੱਪੂਆਂ ਤੇ ਕਾਰਡ 1000,1500, ਰਾਸ਼ਨ ਕਾਰਡ ਹਨ ਅਤੇ 15 ਤੋਂ 20- ਕਿਲੋਮੀਟਰ ਤੱਕ ਦੂਰ ਸਪਲਾਈਆਂ ਅਟੈਚ ਕਰ ਦਿੱਤੀਆਂ ਗਈਆਂ ਹਨ ਅਜਿਹਾ ਕਰਨ ਨਾਲ ਪੰਜਾਬ ਦੇ18500 ਡਿੱਪੂ ਹੋਲਡਰ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਖਰਾਬ ਆਟਾ ਖਾਣ ਲਈ ਮਜਬੂਰ ਕਰ ਰਹੀ ਹੈ। ਸੂਬਾ ਪ੍ਰੈਸ ਸਕੱਤਰ ਮੁਹੰਮਦ ਸਲੀਮ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਨਵੇਂ ਮਾਰਕਫੈੱਡ ਨੂੰ ਡਿੱਪੂ ਅਲਾਟ ਕੀਤੇ ਹਨ ਉਹਨਾਂ ਦੇ ਡਿਪੂ ਹੋਲਡਰ ਨੂੰ 15 ਹਜ਼ਾਰ ਤਨਖਾਹ ਅਤੇ ਉਹਨੇ ਦੇ ਹੈਲਪਰ 8 ਹਜ਼ਾਰ ਰੁਪਏ ਤਨਖਾਹ ਡਰਾਈਵਰ ਅਤੇ ਟਰਾਂਸਪੋਰਟ ਦੇ ਵੱਖਰੇ ਖਰਚੇ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਡਿੱਪੂ ਹੋਲਡਰਾਂ ਨੂੰ 15 ਹਜ਼ਾਰ ਰੁਪਏ ਤਨਖਾਹ ਕਿਉ ਨਹੀ, ਹੈਲਪਰ ਕਿਉਂ ਨਹੀਂ, ਟਰਾਂਸਪੋਰਟ ਕਿਉਂ ਨਹੀਂ ।ਉਨ੍ਹਾਂ ਨੇ ਕਿਹਾ ਕਿ ਮੰਗਾਂ ਨਾ ਮੰਨਣ ‘ਤੇ 18500 ਡਿੱਪੂ ਹੋਲਡਰ ਵੱਲੋ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਜਲਦੀ ਘੇਰਨਗੇ। ਉਹਨਾਂ ਕਿਹਾ ਕਿ ਹੁਣ ਜੋ ਡਿੱਪੂਆਂ ਤੇ ਸਪਲਾਈ ਦਿੱਤੀ ਜਾ ਰਹੀ ਉਹ ਕੇਂਦਰ ਵੱਲੋਂ ਨੈਸ਼ਨਲ ਫੂਡ ਸਕਿਉਰਟੀ ਐਕਟ ਅਧੀਨ ਹੀ ਦਿੱਤੀ ਜਾਂਦੀ ਹੈ ,ਪੰਜਾਬ ਸਰਕਾਰ ਮਾਨ ਵਲੋਂ ਬਾਦਲ ਸਰਕਾਰ 2 ਰੁਪਏ ਕਿਲੋ ਵਾਲੀ ਕਣਕ ਦੀ ਸਪਲਾਈ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੈ, ਜਿਸ ਦਾ ਪੰਜਾਬ ਦੇ ਗਰੀਬ ਲੋਕਾਂ ਅਤੇ ਡਿੱਪੂ ਹੋਲਡਰਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ ਅਤੇ ਡਿੱਪੂ ਹੋਲਡਰਾਂ ਵੱਲੋ 2 ਕਿਲੋ ਵਾਲੀ ਕਣਕ ਦੇ ਭਰੇ ਪੈਸੇ ਮਾਨ ਸਰਕਾਰ ਡਿੱਪੂ ਹੋਲਡਰਾਂ ਨੂੰ ਵਾਪਸ ਨਹੀਂ ਕੀਤੇ।ਉਨ੍ਹਾਂ ਕਿਹਾ ਕਿ ਮਾਰਕਫੈੱਡ ਦੇ ਡਿੱਪੂ ਹੋਲਡਰਾਂ 1955 ਤੋਂ ਚਲਦੇ ਡਿੱਪੂ ਹੋਲਡਰਾਂ ਨੂੰ 47.50 ਪੈਸੇ ਕੁਇੰਟਲ ਕਿਉਂ ।ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਅਪਣੇ ਪੰਜਾਬ ਦੇ ਖਜ਼ਾਨੇ ਅਤੇ ਪੰਜਾਬ ਦੇ ਲੋਕਾਂ ਤੇ ਬੋਝ ਪਾਉਣ ਵਾਲੇ ਫੈਸਲੇ ਨੂੰ ਤੁਰੰਤ ਵਾਪਸ ਲਵੇ।ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ, ਸੂਬਾ ਸਹਾਇਕ ਕੈਸ਼ੀਅਰ ਮੱਖਣ ਗਰਗ, ਬਲਾਕ ਮਲੇਰਕੋਟਲਾ ਦੇ ਪ੍ਰਧਾਨ ਸੁਦਾਗਰ ਅਲੀ ਤੌ ਇਲਾਵਾ ਮੀਤ ਪ੍ਰਧਾਨ ਕਰਮਜੀਤ ਸਿੰਘ ਰਟੌਲਾਂ, ਕੇਵਲ ਕ੍ਰਿਸ਼ਨ ਧਨੋਂ,ਰੋਜੀ ਨਰੀਕੇ,ਨਜ਼ੀਰ ਬਿੰਜੋਕੀ, ਬੱਗਾ ਕੇਲੋਂ, ਬਿੱਕਰ ਸਿੰਘ ਰਾੜਵਾ, ਹਰਜਿੰਦਰ ਸਿੰਘ ਸਹੇਕੇ , ਸੰਦੀਪ ਸਿੰਘ ਆਦਮਵਾਲ, ਚਰਨਜੀਤ ਸਿੰਘ ਹਥਨ, ਪਰਮਜੀਤ ਸਿੰਘ ਹਥਨ, ਅਜ਼ਹਰ ਖਾਂ ਢੱਡੇਵਾੜਾ ਅਤੇ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਹੋਏ
