ਰਿਟਾਇਰਡ ਅਤੇ ਮੌਜੂਦਾ ਮਿਊਂਸਪਲ ਮੁਲਾਜ਼ਮਾਂ ਦੀ ਮਹਿਨਵਾਰ ਮੀਟਿੰਗ ਹੋਈ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਰਿਟਾਇਰਡ ਅਤੇ ਮੌਜੂਦਾ ਮਿਊਂਸਪਲ ਮੁਲਾਜ਼ਮਾਂ ਦੀ ਮਹਿਨਾਵਾਰ ਮੀਟਿੰਗ ਦਫਤਰ ਨਗਰ ਪੰਚਾਇਤ ਸ਼ਾਹਕੋਟ ਵਿਖੇ ਸਤਨਾਮ ਸਿੰਘ ਸ਼ਾਹਕੋਟ ਸੂਬਾ ਪ੍ਰੈਸ ਸਕੱਤਰ ਪੰਜਾਬ ਰਿਟਾਇਰਡ ਮਿਊਂਸਪਲ ਵਰਕਰਜ਼ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਚਿਰ ਤੋਂ ਲਟਕਦੀਆਂ ਆ ਰਹੀਆਂ ਰਿਟਾਇਰੀ ਮਿਊਂਸਪਲ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ ਬ੍ਰਿਜ ਮੋਹਨ ਤ੍ਰਿਪਾਠੀ ਦੀ ਵੋਟਾਂ ਵਿੱਚ ਡਿਊਟੀ ਲੱਗੀ ਹੋਣ ਕਰਕੇ, ਉਨ੍ਹਾਂ ਦੀ ਜਗ੍ਹਾਂ ਲੇਖਾਕਾਰ ਅਮ੍ਰਿਤਾ ਵਲੋਂ ਮੀਟਿੰਗ ਵਿੱਚ ਪੁਛੇ ਗਏ ਸਵਾਲਾਂ ਦੇ ਜੁਆਬ ਦਿੱਤੇ ਗਏ ਅਤੇ ਬਾਕੀ ਰਹਿ ਗਈਆਂ ਮੰਗਾਂ ਸਬੰਧੀ ਕਾਰਜ ਸਾਧਕ ਅਫ਼ਸਰ ਨਾਲ ਮਿਲ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ। ਇਸ ਮੌਕੇ ਆਗੂਆਂ ਨੇ ਸਟੇਟ ਲੈਵਲ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਬਾਦਲ ਸਰਕਾਰ ਦੇ ਸਮੇਂ ਤੋਂ ਲਟਦੀ ਆ ਰਹੀ ਮੁਲਾਜ਼ਮਾਂ ਦੀ ਡੀ.ਏ. ਦੀ ਮੰਗ ਨੂੰ ਜਲਦੀ ਤੋਂ ਜਲਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰਾ ਕੀਤਾ ਜਾਵੇ। ਇਸ ਮੌਕੇ ਮਨਦੀਪ ਸਿੰਘ ਕਲਰਕ, ਰਸ਼ੀਦ ਮਸੀਹ, ਜਰਨੈਲ ਸਿੰਘ ਧੰਜੂ, ਰੰਜਨਾਂ ਆਊਟ ਸੋਰਸ ਕਲਰਕ, ਰਜਿੰਦਰ ਕੁਮਾਰ, ਸੁਖਦੇਵ ਸਿੰਘ, ਲੇਖਾਕਾਰ ਅਮ੍ਰਿਤਾ ਆਦਿ ਹਾਜ਼ਰ ਸਨ।
