ਰੂਸ: ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿਚ 60 ਲੋਕਾਂ ਦੀ ਮੌਤ

ਮਾਸਕੋ, 23 ਮਾਰਚ- ਰੂਸ ਦੀ ਰਾਜਧਾਨੀ ਮਾਸਕੋ ਦੇ ਇਕ ਕਾਂਸਰਟ ਹਾਲ ’ਚ 5 ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਅਤੇ ਲਗਾਤਾਰ ਫਾਇਰਿੰਗ ਕੀਤੀ। ਇਸ ਹਮਲੇ ਵਿਚ 60 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਆਈ.ਐਸ. ਵਲੋਂ ਲਈ ਗਈ ਹੈ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਿਕ ਸਟੇਟ ਸਮੂਹ ਦੇ ਲੜਾਕੇ ਹਮਲੇ ਤੋਂ ਬਾਅਦ ਸਰੁੱਖਿਅਤ ਆਪਣੇ ਟਿਕਾਣਿਆਂ ਵੱਲ ਪਰਤ ਗਏ।
