ਰੇਤਾ ਦੀ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ
ਨੂਰਮਹਿਲ 18 ਜਾਨਵਰੀ ( ਜਸਵਿੰਦਰ ਸਿੰਘ ਲਾਂਬਾ) ਬਿਲਗਾ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਰੇਤਾ ਦੀ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ ਐਸ ਆਈ ਸਤਪਾਲ ਨੇ ਦੱਸਿਆ ਕਿ ਇਹ ਮੁਕੱਦਮਾ ਜਸਵਿੰਦਰ ਸਿੰਘ ਜੇ.ਈ.ਕਮ ਬਿਸਤ ਦੁਆਬ ਜਲੰਧਰ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ। ਉਸਨੇ ਆਪਣੀ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਕਿ ਜੰਗ ਸ਼ੇਰ ਸਿੰਘ ਵਾਸੀ ਕਾਲਾ ਸੰਘਿਆ ਰੋਡ ਨੇੜੇ ਡੋਲੀ ਪੈਲਸ ਜਲੰਧਰ ਦਰਿਆ ਸਤਲੁਜ ਵਿਚੋਂ ਰੇਤਾ ਚੋਰੀ ਕਰਨ ਲਈ ਜੇਸੀਬੀ ਮਸ਼ੀਨ ਵਰਤਣ ਅਤੇ ਰੇਤਾ ਦੀ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਸੰਬੰਧ ਵਿਚ ਮੁਕੱਦਮਾ ਦਰਜ ਕੀਤਾ ਗਿਆ। ਜਾਚ ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਖਿਲਾਫ਼ 21 ਮਾਈਨਿੰਗ ਐਕਟ 511,411 ਆਈ ਪੀ ਸੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਹੈ। ਅਗਲੇਰੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।