ਲਾਇਨਜ ਕਲੱਬ ਨਕੋਦਰ ਗ੍ਰੇਟਰ ਨੇ ਸ਼ਮਸ਼ਾਨਘਾਟ ਵਿਖੇ ਲਗਾਏ ਬੂਟੇ

ਨਕੋਦਰ (ਏ.ਐਲ.ਬਿਉਰੋ) ਸਮਾਜ ਸੇਵਾ ਨੂੰ ਸਮਰਪਿਤ ਲਾਇਨਜ ਕਲੱਬ ਨਕੋਦਰ ਗ੍ਰੇਟਰ ਜੋ ਸਮੇਂ ਸਮੇਂ ਤੇ ਲੋਕ ਭਲਾਈ ਦੇ ਪ੍ਰੋਜੈਕਟ ਲਗਾ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਦੀ ਹੈ, ਇਸ ਦੇ ਨਾਲ ਹੀ ਕਲੱਬ ਵੱਲੋਂ ਵਾਤਾਵਰਣ ਨੂੰ ਸ਼ੁੱਧ ਅਤੇ ਹਰਾ ਭਰਿਆ ਰੱਖਣ ਦੇ ਮਕਸਦ ਨਾਲ ਵੱਖ-ਵੱਖ ਥਾਵਾਂ ਤੇ ਬੂਟੇ ਵੀ ਲਗਾਏ ਜਾ ਰਹੇ ਹਨ। ਲਾਇਨਜ ਕਲੱਬ ਨਕੋਦਰ ਗ੍ਰੇਟਰ ਨੇ ਨਵਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਧੀਮਾਨ ਨੇ ਦੱਸਿਆ ਕਿ ਕਲੱਬ ਵੱਲੋਂ ਸ਼ਮਸ਼ਾਨਘਾਟ ਨੇੜੇ ਖੱਦਰ ਭੰਡਾਰ ਨਕੋਦਰ ਵਿਖੇ ਛਾਂਦਾਰ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਹਨ, ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਬੂਟੇ ਲਗਾਉਣ ਤੱਕ ਸੀਮਿਤ ਨਹੀਂ, ਅਸੀਂ ਜੋ ਵੀ ਬੂਟਾ ਲਗਾਉਂਦੇ ਹਾਂ ਉਹਨਾਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਹੋ ਸਕੇ, ਇਸ ਵੱਲ ਵੀ ਖਾਸ ਧਿਆਨ ਦਿੰਦੇ ਹਾਂ, ਜਿਸ ਤਰ੍ਹਾਂ ਤੇਜੀ ਨਾਲ ਤਾਪਮਾਨ ਵੱਧ ਰਿਹਾ ਹੈ, ਸਾਨੂੰ ਹਰ ਇਕ ਨੂੰ ਰੋਜ ਇਕ ਬੂਟਾ ਤਾਂ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾ ਅਤੇ ਵੱਧ ਰਹੇ ਤਾਪਮਾਨ ਤੋਂ ਬਚ ਸਕੇ, ਕਲੱਬ ਵੱਲੋਂ ਅੱਗੇ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਕੀਤੇ ਜਾਣਗੇ। ਬੂਟੇ ਲਗਾਉਣ ਮੌਕੇ ਪ੍ਰਧਾਨ ਸਰਬਜੀਤ ਸਿੰਘ ਧੀਮਾਨ ਤੋਂ ਇਲਾਵਾ ਸੁਖਜਿੰਦਰ ਸਿੰਘ ਕੱਲਸੀ ਸੈਕਟਰੀ, ਰਵਿੰਦਰ ਪਾਲ ਬੱਤਰਾ ਖਜਾਨਚੀ, ਅਕਾਸ਼ ਚੰਦਰ ਭੱਲਾ ਪੀ.ਆਰ.ਓ., ਪ੍ਰੋ. ਵਿਨੈ ਕੁਮਾਰ, ਸੁਨੀਲ ਕੋਹਲੀ, ਰਾਜੇਸ਼ ਭੱਲਾ, ਪ੍ਰਭਲ ਜੋਸ਼ੀ ਪਿ੍ਰੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ, ਰੋਬਿਲ ਗੁਪਤਾ, ਹਰਜਿੰਦਰ ਪਾਲ, ਸੱਤ ਪਾਲ ਜੱਜ ਸਮੇਤ ਸਮੂਹ ਕੱਲਬ ਮੈਂਬਰ ਹਾਜਰ ਸਨ।
