ਲਾਇਨਜ ਕਲੱਬ ਨਕੋਦਰ ਗ੍ਰੇਟਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਨਕੋਦਰ (ਨਿਰਮਲ ਬਿੱਟੂ) ਸਮਾਜ ਸੇਵਾ ਨੂੰ ਸਮਰਪਿਤ ਲਾਇਨਜ ਕਲੱਬ ਨਕੋਦਰ ਗ੍ਰੇਟਰ ਵੱਲੋਂ ਸਮੇਂ ਸਮੇਂ ਤੇ ਸਮਾਜ ਸੇਵੀ ਪ੍ਰੋਜੈਕਟ ਲਗਾ ਸਮਾਜ ਸੇਵਾ ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਲਾਇਨਜ ਕਲੱਬ ਨਕੋਦਰ ਗ੍ਰੇਟਰ ਦੇ ਪ੍ਰਧਾਨ ਰਾਜੇਸ਼ ਭੱਲਾ ਨੇ ਦੱਸਿਆ ਕਿ ਕਲੱਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੀਰਪੁਰ ਵਿਖੇ ਛੋਟੇ ਛੋਟੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ, ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦੇ ਪ੍ਰੋਜੈਕਟ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਤੇ ਰੋਬਿਲ ਗੁਪਤਾ, ਪ੍ਰੋ. ਵਿਨੈ ਕੁਮਾਰ, ਰਵਿੰਦਰ ਪਾਲ ਬੱਤਰਾ, ਸੁਖਜਿੰਦਰ ਕੱਲਸੀ, ਭਵਨੇਸ਼ ਸਿਧਾਣਾ ਤੋਂ ਇਲਾਵਾ ਅਧਿਆਪਕ ਰੇਨੁ, ਆਰਤੀ ਅਤੇ ਸਮੂਹ ਸਟਾਫ ਹਾਜਰ ਸੀ।
