ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਪਿੰਡ ਸ਼ਾਹਬਾਦ ਵਿਖੇ ਪੌਦੇ ਲਗਾਏ ਗਏ

ਬਟਾਲਾ (ਲਵਪ੍ਰੀਤ ਸਿੰਘ ਖੁਸ਼ੀਪੁਰ) ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸਮਾਜ ਸੇਵੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਗ੍ਰਾਮ ਪੰਚਾਇਤ ਪਿੰਡ ਸ਼ਾਹਬਾਦ ਵਿਖੇ ਸਰਪੰਚ ਹਰਵਿੰਦਰ ਸਿੰਘ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਗਗਨਦੀਪ ਸਿੰਘ ਨੇ ਦੱਸਿਆ ਕਿ ਲਾਇਨਜ ਕਲੱਬ 321 ਡੀ ਦੇ ਗਵਰਨਰ ਰਛਪਾਲ ਸਿੰਘ ਬੱਚਾਜੀਵੀ ਵੱਲੋਂ ਦਿੱਤੀ ਅਗਵਾਈ ਤਹਿਤ ਵਾਤਾਵਰਨ ਨੂੰ ਹਰਿਆ ਭਰਿਆ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਉਨ੍ਹਾਂ ਦੀ ਕਲੱਬ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ 100 ਪੌਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸਕੂਲਾਂ /ਕਾਲਜਾਂ ਤੇ ਜਨਤਕ ਸਥਾਨਾਂ ਵੱਧ ਤੋਂ ਵੱਧ ਪੌਦੇ ਲਗਾਉਣ। ਉਨ੍ਹਾਂ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਕਲੱਬ ਵੱਲੋਂ ਹੋਰ ਪੌਦੇ ਲਗਾਏ ਜਾਣਗੇ। ਇਸ ਮੌਕੇ ਵਾਇਸ ਰੀਜਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਲਾਇਨ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਪੋਦੇ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਇਸ ਦੀ ਹਰ ਪੱਖੋਂ ਸਾਂਭ ਸੰਭਾਲ ਵੀ ਕੀਤੀ ਜਾਵੇ। ਉਨ੍ਹਾਂ ਕਲੱਬ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸੈਕਟਰੀ ਲਾਇਨ ਭਾਰਤ ਭੂਸ਼ਨ , ਖਚਾਨਚੀ ਲਾਇਨ ਪ੍ਰਦੀਪ ਸਿੰਘ ਚੀਮਾ , ਪੀ.ਆਰ. ਓ. ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਪਰਵਿੰਦਰ ਸਿੰਘ ਗੋਰਾਇਆ, ਲਾਇਨ ਪ੍ਰਿੰਸੀਪਲ ਦਵਿੰਦਰ ਸਿੰਘ ਕਾਹਲੋਂ, ਲਾਇਨ ਗੁਰਸ਼ਰਨ ਸਿੰਘ ਸਰਾਂ, ਲਾਇਨ ਸ਼ੁਸ਼ੀਲ ਮਹਾਜਨ, ਲਾਇਨ ਸੰਦੀਪ, ਲਾਇਨ ਗੋਬਿੰਦ ਸੈਣੀ, ਲਾਇਨ ਅਮਰਦੀਪ ਸਿੰਘ ਸੈਣੀ, ਲਾਇਨ ਬਲਕਾਰ ਸਿੰਘ, ਲਾਇਨ ਜੁਲਕਾ , ਲਾਇਨ ਸਰਬਜੀਤ ਸਿੰਘ, ਲਾਇਨ ਅਨੂਪ ਸਿੰਘ, ਮਨਪ੍ਰੀਤ ਸਿੰਘ ,ਅਨਿਲ ਕਾਲੜਾ , ਅਜੀਤ ਸਿੰਘ , ਸਿਮਰਨਜੀਤ ਸਿੰਘ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
