ਲਾਇਨ ਕਲੱਬ ਨੂਰਮਹਿਲ ਸਿਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਸਮਾਜ ਸੇਵਾ ਨੂੰ ਸਮਰਪਿਤ ਲਾਇਨ ਕਲੱਬ ਨੂਰਮਹਿਲ ਸਿਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਦਿੱਤਾ।ਜਿਸ ਵਿੱਚ ਲਾਇਨ ਓਮ ਪ੍ਰਕਾਸ਼ ਕੁੰਦੀ ਅਤੇ ਲਾਇਨ ਡਾਕਟਰ ਮਨਜੀਤ ਸਿੰਘ ਨੂਰਮਹਿਲ ਵਲੋਂ ਦੱਸ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਣ ਜਿਸ ਵਿੱਚ ਦਾਲਾਂ,ਖੰਡ,ਘਿਓ ਚਾਹ ਪੱਤੀ ਆਲੂ ਅਤੇ ਗੰਢੇ ਆਦਿ ਦਿੱਤੇ। ਇਸ ਮੌਕੇ ਲਾਇਨ ਜਗਤ ਮੋਹਨ ਸ਼ਰਮਾ, ਲਾਇਨ ਸ਼ੑੀਮਤੀ ਸੁਮਨ ਪਾਠਕ, ਲਾਇਨ ਗੁਰਮੀਤ ਸਿੰਘ ਸੈਲੀ, ਲਾਇਨ ਪ੍ਰਦੀਪ ਕੁਮਾਰ ਨਈਅਰ,ਲਾਇਨ ਰਾਜੀਵ ਮਿਸ਼ਰ,ਲਾਇਨ ਸ਼ਿਵ ਕੁਮਾਰ, ਲਾਇਨ ਦਲਜੀਤ ਸਿੰਘ ਡੀ. ਐੱਸ.ਪੀ,ਲਾਇਨ ਪ੍ਰੇਮ ਬੱਤਰਾ, ਲਾਇਨ ਰਾਮ ਤੀਰਥ ਸ਼ਰਮਾ,ਲਾਇਨ ਸੁਮਨ ਲਤਾ ਪਾਠਕ,ਲਾਇਨ ਗੋਪਾਲ ਸ਼ਰਮਾ,ਲਾਇਨ ਅਮਰਜੀਤ ਸਿੰਘ ਮੁਗਲਾਨੀ,ਲਾਇਨ ਬਾਲ ਕ੍ਰਿਸ਼ਨ ਬਾਲੀ,ਲਾਇਨ ਜਗਜੀਤ ਬਾਸੀ,ਲਾਇਨ ਸੁਭਾਸ਼ ਕੋਹਲੀ ਆਦਿ ਕਲੱਬ ਮੈਂਬਰ ਹਾਜ਼ਰ ਸਨ।
