ਲਾਇਨ ਕਲੱਬ ਵੱਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਆਰ ਓ ਲਗਾਇਆ ਗਿਆ

ਨੂਰਮਹਿਲ (ਤੀਰਥ ਚੀਮਾ)ਲਾਇਨਜ ਕਲੱਬ ਨੂਰਮਹਿਲ ਸਿੱਟੀ ਡਿੱਸਟਿੱਕਸ 321 ਡੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਉਮਰ ਪੁਰਾ ਕਲਾਂ ਵਿਖੇ ਬੱਚਿਆਂ ਦੇ ਅਤੇ ਸਟਾਫ ਦੇ ਪਾਣੀ ਪੀਣ ਲਈ ਆਰ ਓ ਲਗਾਇਆ ਗਿਆ। ਇਸ ਸਮੇਂ ਲਾਇਨ ਕਲੱਬ ਮੇਬਰ ਸੀ੍ ਓਮ ਪ੍ਰਕਾਸ਼ ਕੁੰਦੀ ਨੇ ਕਿਹਾ ਕਿ ਮਾਨਵਤਾ ਕੀ ਸੇਵਾ ਹੀ ਉੱਤਮ ਸੇਵਾ ਹੈ। ਗਰਮੀਆਂ ਸ਼ੁਰੂ ਹੋਣ ਵਾਲੀਆਂ ਹਨ। ਅਤੇ ਮੱਛਰ ਮਲੇਰੀਆ ਆਦਿ ਭਿਆਨਕ ਬੀਮਾਰੀਆਂ ਤੋਂ ਸਾਨੂੰ ਬੱਚਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਹੀ ਸਾਫ਼ ਸੂਥਰਾ ਪਾਣੀ ਪੀਣਾ ਚਾਹੀਦਾ ਹੈ। ਇਸ ਮੌਕੇ ਲਾਇਨ ਡਾਕਟਰ ਮਨਜੀਤ ਸਿੰਘ ਨੂਰਮਹਿਲ,ਲਾਇਨ ਸੁਭਾਸ਼ ਕੋਹਲੀ,ਲਾਇਨ ਪ੍ਰੇਮ ਬੱਤਰਾ,ਲਾਇਨ ਸ਼ਿਵ ਕੁਮਾਰ, ਐਡਵੋਕੇਟ ਗੋਰਵ, ਲਾਇਨ ਗੁਰਮੀਤ ਸਿੰਘ ਸੈਲੀ, ਲਾਇਨ ਪ੍ਰਦੀਪ ਕੁਮਾਰ, ਲਾਇਨ ਬਾਲ ਕ੍ਰਿਸ਼ਨ ਬਾਲੀ, ਕਲੱਬ ਮੈਂਬਰਾਂ ਤੋਂ ਇਲਾਵਾ ਸਕੂਲ ਸਟਾਫ ਅਤੇ ਪਿੰਡ ਉਮਰਪੁਰਾ ਕਲਾਂ ਦੀ ਪੰਚਾਇਤ ਆਦਿ ਹਾਜ਼ਰ ਸਨ।
