ਲਾਇੰਸ ਕਲੱਬ ਨਕੋਦਰ ਵੱਲੋਂ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਵਿਖੇ ਵੂਮਨ ਡੇ ਦੇ ਮੌਕੇ ਸਫਲ ਔਰਤਾਂ ਦਾ ਸਨਮਾਨ

ਨਕੋਦਰ, ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਵਿਚ ਵੂਮਨ ਡੇ ਦੇ ਉਪਲੁਕਸ਼ ਵਿਚ ਸਨਮਾਨ ਸਮਾਰੋਹ ਦਾ ਆਯੋਜਨ ਕਰਦੇ ਹੋਏ ਲਾਇੰਸ ਕਲੱਬ ਨਕੋਦਰ ਨੇ ਸਮਾਜ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਂਨ ਅਤੇ ਵਿਸ਼ੇਸ਼ ਯੋਗਦਾਨ ਦੇਣ ਵਾਲ਼ੀਆਂ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ. ਸਨਮਾਨਿਤ ਕੀਤੀਆਂ ਜਾਨ ਵਾਲ਼ੀਆਂ ਸਕਸ਼ੀਤਾ ਦੀ ਚੋਣ ਅਲੱਗ ਅਲੱਗ ਖੇਤਰਾਂ ਵਿਚੋਂ ਕੀਤੀ ਗਈ. ਪੀ ਟੀ ਸੀ ਨਿਊਜ਼ ਦੇ ਪ੍ਰਮੁੱਖ ਨਿਊਜ਼ ਰੀਡਰ ਰਾਧਾ ਸਾਹਨੀ , ਗਾਇਕ ਰਿਕ ਨੂਰ , ਪ੍ਰਿੰਸੀਪਲ ਰੀਨਾ ਸ਼ਰਮਾ ,ਪ੍ਰਿੰਸੀਪਲ ਦਮਨਪ੍ਰੀਤ ਕੌਰ ਸਨਮਾਨਿਤ ਕੀਤੇ ਜਾਨ ਵਾਲੀਆਂ ਪ੍ਰਮੁੱਖ ਮਹਿਲਾਵਾਂ ਸਨ. ਕਲੱਬ ਵੱਲੋਂ ਕਾਲਜ ਵਿਚ ਆਪਣੀਆਂ ਸੇਵਾਵਾਂ ਦੇਣ ਲਈ ਲੈਕਚਰਰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਗਏ ਕਲੱਬ ਪ੍ਰਧਾਨ ਅਨੁਰਾਜ ਕੁਮਾਰ ਭਾਰਦਵਾਜ ਨੇ ਸਮਾਜ ਵਿਚ ਮਹਿਲਾਵਾਂ ਦੇ ਯੋਗਦਾਨ ਦੀ ਸਰ੍ਹਾਂਨਾ ਕਰਦੇ ਹੋਏ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਪ੍ਰਿੰਸੀਪਲ ਪ੍ਰਬਲ ਜੋਸ਼ੀ ਨੇ ਪ੍ਰੋਜੈਕਟ ਤੇ ਆਂਨ ਲਈ ਲਾਇੰਸ ਕਲੱਬ ਦੇ ਮੇਮ੍ਬਰਾਂ ਦਾ ਸਵਾਗਤ ਕੀਤਾ ਅਤੇ ਭਵਿੱਖ ਵਿਚ ਵੀ ਸਹਿਯੋਗ ਦੀ ਆਸ਼ਾ ਕੀਤੀ ਇਸ ਮੌਕੇ ਕਲੱਬ ਸੇਕ੍ਰੇਟਰੀ ਰਾਜ ਕੁਮਾਰ ਸੋਹਲ ਨੇ ਮੰਚ ਸੰਚਾਲਨ ਕੀਤਾ . ਹੇਮੰਤ ਸ਼ਰਮਾ ਨੇ ਵਿਚਾਰ ਪ੍ਰਗਟ ਕਰਦੇ ਹੋਏ ਕਾਲਜ ਸਟੂਡੈਂਟਸ ਨੂੰ ਮਹਿਲਾਵਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ . ਰਾਜਾ ਤੀਰਥਪਾਲ ਸਿੰਘ ਕੰਡਾ ਇਸ ਪ੍ਰੋਜੈਕਟ ਦੇ ਚੇਅਰਮੈਨ ਸਨ. ਇਸ ਮੌਕੇ ਰਵਿੰਦਰ ਟੱਕਰ , ਰਾਜਿੰਦਰ ਬਠਲਾ , ਕਮਲ ਜੈਨ ਅਤੇ ਕਾਲਜ ਦੇ ਸਟਾਫ ਮੈਬਰ ਹਾਜ਼ਿਰ ਸਨ ॥
