ਲੁਟੇਰਿਆਂ ਦਾ ਜਨਰਲ ਸਟੋਰ ਤੇ ਧਾਵਾ 2500 ਰੁਪਏ ਲੁੱਟੇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਜੰਡਿਆਲਾ ਸੜਕ ਤੇ ਸਥਿਤ ਇਕ ਜਨਰਲ ਸਟੋਰ ਨੂੰ ਲੁਟੇਰਿਆਂ ਵੱਲੋ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ। ਬਿੱਟੂ ਵਾਸੀ ਨੂਰਮਹਿਲ ਨੇ ਦੱਸਿਆ ਕਿ ਮੇਰੇ ਭਰਾ ਜਤਿੰਦਰ ਕੁਮਾਰ ਦਾ ਜਨਰਲ ਸਟੋਰ ਹੈ। ਉਸਨੇ ਦੱਸਿਆ ਕਿ ਬੀਤੇ ਦਿਨੀ ਰਾਤ ਨੂੰ ਪੌਣੇ ਅੱਠ ਵਜੇ ਦੇ ਕਰੀਬ ਇਕ ਮੋਟਰਸਾਇਕਲ ਉੱਪਰ ਸਵਾਰ ਦੋ ਲੁਟੇਰੇ ਜਿਨ੍ਹਾਂ ਕੱਪੜੇ ਨਾਲ ਮੂੰਹ ਢੱਕੇ ਹੋਏ ਸਨ। ਜਦੋਂ ਅਸੀ ਆਪਣਾ ਸਟੋਰ ਬੰਦ ਕਰਨ ਜਾ ਰਹੇ ਸੀ ਤਾਂ ਇਨ੍ਹਾਂ ਦੋਵਾਂ ਲੁਟੇਰਿਆਂ ਨੇ ਅੰਦਰ ਵੜ ਦੇ ਸਾਰ ਹੀ ਮੇਰੇ ਭਰਾ ਦੇ ਗਲੇ ਤੇ ਤੇਜ਼ਧਾਰ ਹਥਿਆਰ ਰੱਖ ਕੇ 2500 ਰੁਪਏ ਦੀ ਨਗਦੀ ਲੁੱਟ ਲਈ ਤੇ ਫਰਾਰ ਹੋ ਗਏ। ਦੋਵੇਂ ਲੁਟੇਰੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋ ਗਏ। ਮਾਲਕ ਵੱਲੋਂ ਇਸ ਘਟਨਾ ਦੀ ਸੂਚਨਾ ਨੂਰਮਹਿਲ ਥਾਣੇ ਵਿਚ ਦਿੱਤੀ ਗਈ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਟੋਰ ਦੇ ਸਾਹਮਣੇ ਪੋਸਟਰ ਲਗਾ ਦਿੱਤਾ ਜਿਸ ਵਿਚ ਪੑਸ਼ਾਸ਼ਨ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਆਪਣਾ ਸਟੋਰ ਸ਼ਾਮ 7 ਵਜੇ ਬੰਦ ਕਰਨ ਦਾ ਫੈਸਲਾ ਲਿਆ ਗਿਆ।
