August 7, 2025
#Latest News #National #Punjab

ਲੁਧਿਆਣਾ ਪੁਲਿਸ ਨੇ ਗੈਰ ਕਾਨੂੰਨੀ ਸ਼ੇਅਰ ਅਤੇ ਬੈਟੀਂਗ ਐਪ ਦੇ ਨਾਮ ਤੇ ਧੋਖਾਧੜੀ ਕਰਨ ਵਾਲੇ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ

ਲੁਧਿਆਣਾ(ਮੁਨੀਸ਼ ਵਰਮਾ)ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੋਮਿਆ ਮਿਸ਼ਰਾ ਸ਼੍ਰੀਮਤਿ ਜਸਰੂਪ ਕੌਰ ਬਾਠ ਲੁਧਿਆਣਾ ਜੀ ਦੇ ਅਗੁਵਾਈ ਹੇਠ ਸਟਾਕ ਬਾਜ਼ਾਰ ਵਿਚ ਸ਼ੇਅਰ ਦੇ ਲੈਣਦੇਣ ਸੰਬਧੀ ਖੇਡਾਂ ਸੰਬਧੀ ਬੈਟਿੰਗ ਐਪ ਦੇ ਨਾਮ ਤੇ ਸਟਾ ਲਗਵਾ ਕੇ ਆਮ ਪਬਲਿਕ ਨਾਲ ਧੌਖਾਦੜ੍ਹੀ ਕਰਨ ਵਾਲੇ ਖਿਲਾਫ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਹੋਈ।ਜਿਸ ਦੇ ਤਹਿਤ 5 ਦੋਸ਼ੀਆਂ ਗਿਰਫ਼ਤਾਰ ਕਰਕੇ ਓਹਨਾ ਪਾਸੋ 1.94.34.985 ਕਰੰਸੀ ਨੋਟ 19 ਮੋਬਾਈਲ 5 ਲੈਪਟੋਪ 1 ਕੰਪਿਊਟਰ 2 ਨੋਟ ਗਿਣਨ ਵਾਲਿਆ ਮਸ਼ੀਨਾਂ ਬਰਾਮਦ ਕੀਤੀਆਂ ਗਈਆਂ ਹਨ।ਜਾਣਕਾਰੀ ਦੇਂਦੇ ਹੋਏ ਦਸਿਆ ਕਿ ਡਵੀਜ਼ਨ ਨੰਬਰ 8 ਲੁਧਿਆਣਾ ਪੁਲਿਸ ਪਾਰਟੀ ਨੂੰ ਏਕ ਇਤਲਾਹ ਮਿਲੀ ਕੁਸ਼ਲ ਕੁਮਾਰ,ਸੰਦੀਪ ਸੇਠੀ,ਓਂਕਾਰ ਉਰਫ ਹਨੀ ਜੋਂ ਕੇ ਸਟਾਕ ਮਾਰਕੀਟ ਵਿੱਚ ਗੈਰ ਕਾਨੂੰਨੀ treding ਕਰਾਂਦੇ ਹਨ।ਜੋਂ ਕਲੱਬ ਰੋਡ ਗੇਟ ਨੰਬਰ 8 ਗੁਰੂਨਾਨਕ ਸਟੇਡੀਅਮ ਵਿਖੇ ਕੋਠੀ ਕਿਰਾਏ ਤੇ ਲੈਕੇ ਕੋਠੀ ਵਿਚ ਲੈਪਟੌਪ ਕੰਪਿਊਟਰ ਦੀ ਮਦਦ ਨਾਲ ਆਪਣੇ ਵੱਖ ਵੱਖ ਗ੍ਰਾਹਕਾਂ ਨੂੰ online ਮੋਬਾਈਲ ਰਾਹੀਂ treding ਕਰਵਾਂਦੇ ਹਨ।ਜਿਸਤੇ ਸੁਖਵਿੰਦਰ ਸਿੰਘ ਨੇ ਮੁਕਦਮਾ ਦਰਜ਼ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਮੁਖਵਰ ਵਲੋ ਦਸੀ ਜਗਾਹ ਤੇ ਰੇਡ ਕਰਕੇ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ।ਅਤੇ ਦਿਨੇਸ਼ ਕੁਮਾਰ,ਵਿਵੇਕ ਕੁਮਾਰ ਨੂੰ ਮੁਕਦਮੇ ਵਿਚ ਨਾਮ ਜਦ ਕੀਤਾ ਗਿਆ।ਤੇ ਪੁਲਿਸ ਪਾਰਟੀ ਵਲੋ ਦੋਸ਼ੀਆਂ ਨੂੰ ਓਹਨਾ ਦੇ ਦਫਤਰ ਮਿਲਰਗੰਜ ਲੁਧਿਆਣਾ ਤੋਂ ਗਿਰਫ਼ਤਾਰ ਕੀਤਾ।ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋਂ ਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a comment

Your email address will not be published. Required fields are marked *