ਲੁਧਿਆਣਾ ਪੁਲਿਸ ਨੇ ਵੱਖ ਵੱਖ ਮੁਕਦਮੇ ਵਿਚ ਭਗੌੜੇ ਦੋਸ਼ੀਆਂ ਨੂੰ ਕਾਬੂ ਕੀਤਾ

ਲੁਧਿਆਣਾ(ਮੁਨੀਸ਼ ਵਰਮਾ)ਪੁਲਿਸ ਕਮਿਸ਼ਨਰ ਲੁਧਿਆਣਾ ਦੇ ਨਿਰਦੇਸ਼ਾ ਅਨੁਸਾਰ ਭਗੌੜੇ ਦੋਸ਼ੀਆਂ ਖਿਲਾਫ ਚਲਾਈ ਮੁਹਿੰਮ ਤਹਿਤ ਏਕ ਵੱਡੀ ਸਫਲਤਾ ਹਾਸਲ ਕੀਤੀ।ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਅਫਸਰ ਥਾਣਾ ਡਵੀਜ਼ਨ 2 ਅੰਮ੍ਰਿਤਪਾਲ ਸ਼ਰਮਾ ਦੀ ਨਿਗਾਰਨੀ ਹੇਠ ਪੁਲਿਸ ਟੀਮ ਨੇ ਮੁਕਦਮਾ ਨੰਬਰ 126 ਮਾਨਯੋਗ ਅਦਾਲਤ ਵਲੋ ਭਗੌੜਾ ਕਰਾਰ ਦਿੱਤੇ ਦੋਸ਼ੀ ਬਿਕਰਮ ਸ਼ਰਮਾ ਵਾਸੀ ਫੀਲਡਗੰਜ ਨੂੰ ਗਿਰਫ਼ਤਾਰ ਕੀਤਾ ਗਿਆ।ਅਤੇ ਮੁਕਦਮਾ 101 ਥਾਣਾ ਡਵੀਜ਼ਨ ਨੰਬਰ 2 ਵਿਚ ਅਦਾਲਤ ਵਲੋ ਭਗੌੜਾ ਕਰਾਰ ਕੀਤੇ ਦੋਸ਼ੀ ਬਿਕਰਮ ਸਿੰਘ ਵਾਸੀ ਇਸਲਾਮ ਗੰਜ ਨੂੰ ਗਿਰਫ਼ਤਾਰ ਕੀਤਾ ਗਿਆ ਹੈ।ਜੋਂ ਕੇ ਥਾਣਾ ਡਵੀਜ਼ਨ ਨੰਬਰ 2 ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ।
