ਲੁਧਿਆਣਾ ਸ਼ਹਿਰ ਅੰਦਰ ਦੋ ਪਹੀਆ ਵਾਹਨ ਚੋਰੀ ਕਰਨ ਵਾਲਾ ਸ਼ਾਤਰ ਅਪਰਾਧੀ ਚੋਰੀ ਦੇ 13 ਮੋਟਸਾਈਕਲਾ ਸਮੇਤ ਕਾਬੂ

ਲੁਧਿਆਣਾ (ਮੁਨੀਸ਼ ਵਰਮਾ) ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਕੁਲਦੀਪ ਸਿੰਘ ਚਹਿਲ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ, ਸ਼੍ਰੀ ਸੁਹੇਲ ਕਾਸਿਮ ਮੀਰ ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2, ਲੁਧਿਆਣਾ, ਸ਼੍ਰੀ ਗੁਰ ਇਕਬਾਲ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕਰਾਇਮ ਫਰੀ ਸ਼ਹਿਰ ਬਣਾਉਣ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ INSP ਇੰਦਰਜੀਤ ਸਿੰਘ ਮੁੱਖ ਅਫਸਰ, ਥਾਣਾ ਸਾਹਨੇਵਾਲ, ਲੁਧਿਆਣਾ ਦੀ ਟੀਮ ਇੰਚਾਰਜ ਚੌਕੀ ਗਿਆਸਪੁਰਾ ASI ਧਰਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ਉਹ ਆਪਣੀ ਪੁਲਿਸ ਪਾਰਟੀ ਨਾਲ ਸੁਆ ਰੋਡ ਗਿਆਸਪੁਰਾ ਲੁਧਿਆਣਾ ਮੋਜੂਦ ਸੀ ਕਿ ਇੱਕ ਵਿਅਕਤੀ ਰਵੀ ਕੁਮਾਰ ਉਰਫ ਵਿੱਕੀ ਪੁੱਤਰ ਵਿਜੇ ਕੁਮਾਰ ਵਾਸੀ ਢਿੱਲੋ ਨਗਰ ਗਲੀ ਨੰਬਰ 8 ਸ਼ਿਮਲਾਪੁਰੀ ਥਾਣਾ ਡਾਬਾ ਜਿਲਾ ਲੁਧਿਆਣਾ ਨੂੰ ਕਾਬੂ ਕੀਤਾ ਜਿਸ ਪਾਸੋ ਇੱਕ ਚੋਰੀ ਦਾ ਮੋਟਰਸਾਈਕਲ ਹੀਰੋ ਸੁਪਰ ਸਪਲੈਂਡਰ ਨੰਬਰ PB-10BR-8107 ਰੰਗ ਕਾਲਾ ਬ੍ਰਾਮਦ ਕੀਤਾ ਗਿਆ। ਜਿਸ ਨੂੰ ਬਾਅਦ ਪੁੱਛ ਗਿੱਛ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋ ਮਜੀਦ ਪੁੱਛ ਗਿੱਛ ਤੇ ਹੋਰ ਵੀ 12 ਚੋਰੀ ਸ਼ੁਦਾ ਮੋਟਰਸਾਈਕਲ ਬ੍ਰਾਮਦ ਹੋਏ ਹਨ। ਜਿਸ ਨੇ ਇਹ ਮੋਟਰਸਾਈਕਲ ਘੰਟਾ ਘਰ ਲੁਧਿਆਚਣਾ ਅਤੇ ਹੋਰ ਵੱਖ ਵੱਖ ਥਾਵਾ ਤੋ ਚੋਰੀ ਕੀਤੇ ਹੋਏ ਹਨ। ਜਿਸ ਤੇ ਮੁਕੱਦਮਾ ਨੰਬਰ 29 ਮਿਤੀ 02-02-2024 ਅ/ਧ 379, 411-IPC ਥਾਣਾ ਸਾਹਨੇਵਾਲ ਲੁਧਿਆਣਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਦੋਸ਼ੀ ਪਾਸੋ ਹੋਰ ਵੀ ਮੋਟਰਸਾਈਕਲ ਬ੍ਰਾਮਦ ਹੋਣ ਦੀ ਸੰਭਾਵਨਾ ਹੈ।
