ਲੋਕ ਭਲਾਈ ਕਲੱਬ ਰਜਿ ਮੌੜਾਂ ਵੱਲੋ ਡਾ. ਰੁਪੇਸ਼ ਬਾਂਸਲ (ਬੱਚਿਆਂ ਦੇ ਰੋਗਾਂ ਦੇ ਮਾਹਿਰ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਇਲਾਕੇ ਦੀ ਨਾਮਵਰ ਸੰਸਥਾ ਲੋਕ ਭਲਾਈ ਕਲੱਬ ਰਜਿ ਮੌੜਾਂ ਬਰਨਾਲਾ ਵੱਲੋ ਬਰਨਾਲਾ ਜ਼ਿਲ੍ਹੇ ਵਿੱਚ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਹੈ ਕਲੱਬ ਪ੍ਰਧਾਨ ਸੀਰਾ ਮੌੜ ਨੇ ਕਿਹਾ ਪੂਰੇ ਦੋ ਸਾਲ ਹੋ ਗਏ ਹਨ ਦਾਨੀ ਵੀਰ, ਐਨ.ਆਰ.ਆਈ ਵੀਰ ਦੇ ਸਹਿਯੋਗ ਨਾਲ ਸੇਵਾ ਕਰਦਿਆਂ ਕਲੱਬ ਵਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਜਿਨ੍ਹਾਂ ਦੇ ਘਰਾਂ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਹੈ ਕਲੱਬ ਵੱਲੋਂ ਬਲੱਡ ਕੈਂਪ, ਮੈਡੀਕਲ ਕੈਂਪ, ਅੱਖਾਂ ਦੇ ਆਪ੍ਰੇਸ਼ਨ ਕੈਂਪ ਲਗਾਏ ਜਾਂਦੇ ਹਨ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਸਟੇਸ਼ਨਰੀ ਦਾ ਸਮਾਨ ਵੰਡਿਆ ਜਾਂਦਾ ਹੈ। ਲੋੜਵੰਦ ਪਰਿਵਾਰਾਂ ਦੇ ਫ੍ਰੀ ਆਪ੍ਰੇਸ਼ਨ ਕਰਵਾਏ ਜਾਂਦੇ ਹਨ ਅੱਜ ਕਲੱਬ ਕੋਲ ਐਮਰਜੈਂਸੀ ਕੇਸ ਆਇਆ ਜਿਸ ਵਿੱਚ ਬੱਚੇ ਦੀ ਉਮਰ 11 ਮਹੀਨੇ ਸੀ ਕਲੱਬ ਵੱਲੋਂ ਬੱਚੇ ਨੂੰ ਬਾਂਸਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ ਡਾਕਟਰ ਰੁਪੇਸ਼ ਬਾਂਸਲ ਵਲੋਂ ਬੱਚੇ ਦਾ ਇਲਾਜ ਕੀਤਾ ਗਿਆ ਬੱਚੇ ਹੁਣ ਬਿਲਕੁਲ ਠੀਕ ਹੈ ਕਲੱਬ ਵੱਲੋਂ ਪਰਿਵਾਰ ਦੀ ਆਰਥਿਕ ਮਦਦ ਕੀਤੀ ਗਈ ਹੈ ਡਾਕਟਰ ਰੁਪੇਸ਼ ਬਾਂਸਲ ਵਲੋਂ ਕਲੱਬ ਦਾ ਸਹਿਯੋਗ ਦਿੱਤਾ ਗਿਆ ਆਪਣੀ ਫੀਸ ਵਿੱਚੋਂ ਭਾਰੀ ਛੋਟ ਕੀਤੀ ਗਈ ਪਰਿਵਾਰ ਵਲੋਂ ਡਾਕਟਰ ਸਾਹਿਬ ਅਤੇ ਕਲੱਬ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਇਸ ਸਮੇਂ ਸੀਰਾ ਮੌੜ ਪ੍ਰਧਾਨ, ਜਾਫਰ ਖਾਨ, ਨਰੇਸ਼ ਕੁਮਾਰ, ਡਾਕਟਰ ਰੁਪੇਸ਼ ਬਾਂਸਲ ਅਤੇ ਹਸਪਤਾਲ ਟੀਮ ਹਾਜ਼ਰ ਸਨ
