ਲੰਗਰ ਦੀ ਸਿਲਵਰ ਜੁਬਲੀ ਧੂਮ ਧਾਮ ਨਾਲ ਮਨਾਈ ਜਾਵੇਗੀ:- ਅਜੈ ਗਰਗ

ਸਰਦੂਲਗੜ੍ਹ (ਨਰਾਇਣ ਗਰਗ) ਮਾਤਾ ਸ੍ਰੀ ਚੰਤਾ ਪੁਰਨੀ ਲੰਗਰ ਦੀ 25ਵੀਂ ਵਰੇਗੰਡ ਧੂਮ ਧਾਮ ਨਾਲ ਮਨਾਈ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸ੍ਰੀ ਚਿੰਨ੍ਹਤਾਪੂਰਨੀ ਲੰਗਰ ਕਮੇਟੀ ਬਠਿੰਡਾ ਸਰਦੂਲਗੜ੍ਹ ਦੇ ਪ੍ਰਧਾਨ ਅਜੈ ਕੁਮਾਰ ਗਰਗ ਨੇ ਦੱਸਿਆ ਕਿ ਲੰਗਰ ਪ੍ਰਬੰਧਕ ਸਵ:ਰਾਕੇਸ਼ ਕੁਮਾਰ,ਤਰਸੇਮ ਕੁਮਾਰ ਦੀ ਪ੍ਰੇਰਨਾ ਸਦਕਾ ਹਰ ਸਾਲ ਮਾਤਾ ਸ੍ਰੀ ਚਿੰਨ੍ਹਤਾਪੂਰਨੀ ਹਿਮਾਚਲ ਪ੍ਰਦੇਸ਼ ਵਿਖੇ ਸਾਵਣ ਮਹੀਨੇ ਨੌ ਦਿਨਾਂ ਲੰਗਰ ਲਗਾਇਆ ਜਾਂਦਾ ਹੈ। ਹੁਣ ਤੱਕ ਲਗਾਤਾਰ 24 ਨੋੰ ਦਿਨਾਂ ਲੰਗਰ ਇਲਾਕੇ ਦੇ ਸਹਿਯੋਗ ਨਾਲ ਲਗਾਏ ਗਏ ਹਨ ਇਸ ਵਾਰ ਲੰਗਰ ਦੀ 25ਵੀੰ ਵਰੇਗੰਡ ਪੂਰੀ ਉਤਸਾਹ ਅਤੇ ਧੂਮ ਧਾਮ ਨਾਲ ਮਨਾਈ ਜਾਵੇਗੀ। ਉਹਨਾਂ ਕਿਹਾ ਹੈ ਕਿ ਲੰਗਰ ਲਗਾਉਣ ਲਈ ਮਾਹਾਰਾਜਾ ਹੋਟਲ ਨੇੜੇ ਤਲਵਾੜਾ ਬਾਈ ਪਾਸ ਲੰਗਰ ਪ੍ਰਬੰਧਕ ਭਾਰਤ ਭੂਸ਼ਨ ਗਰਗ ਅਤੇ ਸੋਨੂ ਹਾਡਾਂ ਦੁਆਰਾ ਬੁੱਕ ਕੀਤਾ ਗਿਆ ਹੈ। ਇਸ ਵਾਰ ਮਾਤਾ ਸ੍ਰੀ ਚਿੰਨ੍ਹਤਾਪੂਰਨੀ ਦਾ ਸਾਵਣ ਮੇਲਾ 5 ਅਗਸਤ ਤੋ 13 ਅਗਸਤ ਤੱਕ ਚੱਲੇਗਾ।
