ਲੱਖਾਂ ਰੁਪਏ ਦੀ ਆਮਦਨ ਹੋਣ ਦੇ ਬਾਵਜੂਦ ਪਿੰਡ ਤਾਰਾਗੜ੍ਹ ਦੇ ਸ਼ਮਸ਼ਾਨਘਾਟ ਦੀ ਸੜਕ ਤੇ ਲੱਗੇ ਗੰਦਗੀ ਦੇ ਢੇਰ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਵਿਰਦੀ

ਜੰਡਿਆਲਾ ਗੁਰੂ ਹਲਕਾ ਜੰਡਿਆਲਾ ਦੇ ਅਧੀਨ ਆਉਂਦੇ ਪਿੰਡ ਤਾਰਾਗੜ੍ਹ ਦੀ ਪੰਚਾਇਤੀ ਜ਼ਮੀਨ ਤੋਂ ਲੱਖਾਂ ਰੁਪਏ ਆਮਦਨ ਹੋਣ ਦੇ ਬਾਵਜੂਦ ਪਿੰਡ ਤਾਰਾਗੜ੍ਹ ਦੇ ਸ਼ਮਸ਼ਾਨ ਘਾਟ ਦੀ ਇਕ ਕਿਲੋਮੀਟਰ ਦੇ ਕਰੀਬ ਸੜਕ ਵਿਚ ਲੱਗੇ ਗੰਦਗੀ ਦੇ ਢੇਰ ਨੇ ਲੱਗਭਗ 90 ਪ੍ਰਸੈਂਟ ਸੜਕ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਅਤੇ ਦੂਜੇ ਹਿੱਸੇ ਵਿਚ ਗੰਦੇ ਪਾਣੀ ਦਾ ਕੱਚਾ ਨਾਅਲਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਤੇ ਜਦੋਂ ਪਿੰਡ ਵਿੱਚੋਂ ਕੋਈ ਪ੍ਰਾਣੀ ਪਿੰਡ ਵਾਸੀ ਆਕਾਲ ਚਲਾਣਾ ਕਰ ਜਾਂਦਾ ਹੈ ਤਾਂ ਉਸ ਪ੍ਰਾਣੀ ਦੇ ਮਿਰਤਕ ਸਰੀਰ ਨੂੰ ਗੁਰਬਾਣੀ ਮੁਤਾਬਿਕ ਵੇਖਹੁ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਧ ਭਾਵ ਚਾਰ ਵਿਅਕਤੀ ਵੱਲੋਂ ਮੌਢਾ ਦੇ ਕਿ ਲਿਜਾਣਾ ਹੁੰਦਾ ਹੈ ਜਿਸ ਲਈ ਘੱਟ ਤੋਂ ਘੱਟ ਸੱਤ ਫੁੱਟ ਜਗ੍ਹਾ ਚਾਹੀਦੀ ਹੁੰਦੀ ਹੈ ਪਰ ਮਿਰਤਕ ਸਬੰਧੀ ਦਾ ਸਸਕਾਰ ਕਰਨ ਲਈ ਇਸ ਗੰਦਗੀ ਦੇ ਢੇਰ ਉਪਰ ਦੀ ਲੰਘ ਕਿ ਜਾਣਾ ਪੈਦਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਬੀਤੇ ਦਿਨ ਪਿੰਡ ਤਾਰਾਗੜ੍ਹ ਵਿਚ ਇੱਕ ਪ੍ਰਾਣੀ ਚੜ੍ਹਾਈ ਕਰ ਗਿਆ ਅਤੇ ਉਸ ਦੇ ਮਿਰਤਕ ਸਰੀਰ ਨੂੰ ਟਰੈਕਟਰ ਟਰਾਲੀ ਰਾਹੀਂ ਸ਼ਮਸ਼ਾਨ ਘਾਟ ਵਿਖੇ ਲਿਜਾਇਆ ਗਿਆ ਅਤੇ ਇਸ ਦੁੱਖ ਦੀ ਘੜੀ ਵਿੱਚ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਬੰਧੀਆਂ ਨੂੰ ਗੱਡੀਆਂ ਰਾਹੀਂ ਸ਼ਮਸ਼ਾਨ ਘਾਟ ਜਾਣਾ ਪਿਆ ਆਖ਼ਰ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਪਿੰਡ ਤਾਰਾਗੜ੍ਹ ਦੀਆਂ ਪੰਚਾਇਤਾਂ ਇਸ ਗੰਦਗੀ ਦੇ ਢੇਰ ਦਾ ਪੱਕੇ ਤੌਰ ਤੇ ਹੱਲ ਕਰਨ ਵਿੱਚ ਨਾਕਾਮਯਾਬ ਰਹੀਆਂ ਹਨ ਇੱਥੇ ਗੱਲ ਇੱਕ ਵਰਨਣਯੋਗ ਹੈ ਕਿ ਜਿਊਂਦੇ ਰਹਿਣ ਲਈ ਸਮੇਂ ਦੇ ਹਲਾਤਾਂ ਮੁਤਾਬਿਕ ਇਨਸਾਨ ਨੂੰ ਸੈਰ ਕਰਨੀ ਜ਼ਰੂਰੀ ਹੈ ਅਤੇ ਸ਼ੈਰ ਕਰਨ ਲਈ ਪਿੰਡਾਂ ਵਿੱਚ ਪਾਰਕਾਂ ਬਣ ਰਹੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਪਿੰਡ ਤਾਰਾਗੜ੍ਹ ਵਾਸੀਆਂ ਲਈ ਸ਼ਮਸ਼ਾਨ ਘਾਟ ਦੀ ਜਗ੍ਹਾ ਵਿੱਚ ਸ਼ਮਸ਼ਾਨ ਘਾਟ ਦੀ ਸਾਂਝੀ ਕੰਧ ਦੇ ਨਾਲ ਪਿੰਡ ਵਾਸੀਆਂ ਦੇ ਸ਼ੈਰ ਸਪਾਟੇ ਲਈ ਕਰੀਬ ਸੱਤ ਲੱਖ ਰੁਪਏ ਲਗਾ ਕੇ ਪਾਰਕ ਬਣਾਈ ਗਈ ਹੈ ਅਤੇ ਇਸੇ ਰਸਤੇ ਰਾਹੀਂ ਲੰਘ ਕੇ ਪਾਰਕ ਵਿੱਚ ਸੈਰ ਸਪਾਟਾ ਕਰਨ ਲਈ ਜਾਣਾ ਪਵੇਗਾ ਵੈਸੇ ਤਾਂ ਉਸ ਪਾਰਕ ਦਾ ਪਿੰਡ ਵਾਸੀਆਂ ਨੂੰ ਕੋਈ ਫਾਇਦਾ ਨਹੀਂ ਪਰ ਫਿਰ ਵੀ ਪਿੰਡ ਤਾਰਾਗੜ੍ਹ ਦੀ ਸ਼ਾਨ ਨੂੰ ਵਧਾਉਣ ਵਾਸਤੇ ਪਾਰਕ ਦੀ ਖਾਲੀ ਥਾਂ ਨੂੰ ਪੂਰਾ ਕੀਤਾ ਗਿਆ ਹੈ ਜੇਕਰ ਪਾਰਕ ਦੇ ਪੈਸੇ ਨੂੰ ਸਹੀ ਜਗ੍ਹਾ ਤੇ ਇਸਤੇਮਾਲ ਕੀਤਾ ਹੁੰਦਾ ਤਾਂ ਸ਼ਾਇਦ ਪਿੰਡ ਵਾਸੀ ਉਸ ਦਾ ਲਾਹਾ ਪ੍ਰਾਪਤ ਕਰ ਸਕਦੇ
