September 28, 2025
#National

ਵਕਫ਼ ਬੋਰਡ ਨੇ 20 ਦਿਨਾਂ ਵਿਚ ਪਿੰਡ ਸ਼ੇਰਗੜ੍ਹ ਦੇ ਮੁਸਲਿਮ ਭਾਈਚਾਰੇ ਲਈ 3 ਕਨਾਲ 15 ਮਰਲੇ ਦਾ ਕਬਰਿਸਤਾਨ ਰਾਖਵਾਂ ਕੀਤਾ

ਹੁਸ਼ਿਆਰਪੁਰ, 2 ਫਰਵਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਕਫ਼ ਬੋਰਡ ਲਗਾਤਾਰ ਵਧੀਆ ਕੰਮ ਕਰ ਰਿਹਾ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਮੁਸਲਿਮ ਭਾਈਚਾਰੇ ਦੀ ਮੁੱਖ ਲੋੜ ਕਬਰਿਸਤਾਨਾਂ ਨੂੰ ਰਾਖਵਾਂ ਕਰਨਾ ਹੈ। ਪ੍ਰਸ਼ਾਸਕ ਐਮ.ਐਫ.ਫਾਰੂਕੀ ਆਈ.ਪੀ.ਐਸ ਦੀ ਤਰਫੋਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ 3 ਕਨਾਲ 15 ਮਰਲੇ ਦੀ ਜ਼ਮੀਨ ਕਬਰਿਸਤਾਨ ਲਈ ਰਾਖਵੀਂ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮੀਲ ਅਹਿਮਦ ਨੇ ਦੱਸਿਆ ਕਿ 18 ਜਨਵਰੀ ਨੂੰ ਪਿੰਡ ਸ਼ੇਰਗੜ੍ਹ ਸਮੇਤ ਅਸਲਾਮਾਬਾਦ ਅਤੇ ਸ਼ਾਂਤੀ ਨਗਰ ਕਲੋਨੀ ਦੇ ਮੁਸਲਿਮ ਭਾਈਚਾਰੇ ਦੀ ਤਰਫੋਂ ਉਹ ਪੀ.ਏ.ਪੀ ਕੰਪਲੈਕਸ ਵਿਖੇ ਪ੍ਰਸ਼ਾਸਕ ਐਮ.ਐਫ ਫਾਰੂਕੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਜਿਸ ਤੋਂ ਬਾਅਦ ਅਸਟੇਟ ਅਫ਼ਸਰ ਹੁਸ਼ਿਆਰਪੁਰ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਮੁਸਲਿਮ ਭਾਈਚਾਰੇ ਨੂੰ ਵਕਫ਼ ਬੋਰਡ ਦੀ ਥਾਂ ਨੇੜਲੇ ਇਲਾਕੇ ਵਿਚ ਕਬਰਿਸਤਾਨ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਥਾਨਕ ਮੁਸਲਿਮ ਭਾਈਚਾਰੇ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ। ਐਮ.ਐਫ.ਫਾਰੂਕੀ ਨੇ ਕਿਹਾ ਕਿ ਵਕਫ਼ ਬੋਰਡ ਲਗਾਤਾਰ ਕਬਰਿਸਤਾਨਾਂ ਦਾ ਰਾਖਵਾਂਕਰਨ ਕਰ ਕੇ ਮੁਸਲਿਮ ਭਾਈਚਾਰੇ ਨੂੰ ਦੇ ਰਿਹਾ ਹੈ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿਚ ਵਕਫ਼ ਬੋਰਡ ਦੀਆਂ ਥਾਵਾਂ ਉਪਲਬੱਧ ਨਹੀਂ ਹਨ, ਉਥੇ ਬੋਰਡ ਆਪਣੇ ਫੰਡਾਂ ਨਾਲ ਹੋਰ ਥਾਵਾਂ ਖ਼ਰੀਦ ਕੇ ਸਥਾਨਕ ਲੋਕਾਂ ਨੂੰ ਕਬਰਿਸਤਾਨ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਕੰਮ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਮੁਹੱਈਆ ਕਰਵਾਉਣਾ ਅਤੇ ਇਸ ਦੀ ਸੁਰੱਖਿਆ ਕਰਨਾ ਹੈ। ਆਉਣ ਵਾਲੇ ਦਿਨਾਂ ਵਿਚ ਬੋਰਡ ਵੱਲੋਂ ਕਈ ਵੱਡੇ ਕੰਮ ਕੀਤੇ ਜਾ ਰਹੇ ਹਨ ਜਿਸ ਦਾ ਸਿੱਧਾ ਫਾਇਦਾ ਪੰਜਾਬ ਦੇ ਆਮ ਲੋਕਾਂ ਨੂੰ ਹੋਵੇਗਾ।

Leave a comment

Your email address will not be published. Required fields are marked *