ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ ਇੰਡੀਆ ਜ਼ਿਲਾ ਹੁਸ਼ਿਆਰਪੁਰ ਦੀ ਹੋਈ ਮੀਟਿੰਗ

ਹੁਸਿ਼ਆਰਪੁਰ (ਹੇਮਰਾਜ/ਨੀਤੂ ਸ਼ਰਮਾ) ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ ਇੰਡੀਆ ਜ਼ਿਲਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਪ੍ਰਿੰ.ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਮੁਲਾਜ਼ਮ ਭਵਨ ਇਸਲਾਮਾਬਾਦ ਪ੍ਰੀਤ ਨਗਰ ਹੁਸ਼ਿਆਰਪੁਰ ਹੋਈ| ਜਿਸ ਵਿੱਚ ਉੱਚੇਚੇ ਤੌਰ ਤੇ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ,ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ ਨੇ ਸ਼ਿਰਕਤ ਕੀਤੀ| ਇਸ ਮੀਟਿੰਗ ਵਿੱਚ ਜ਼ਿਲਾ ਹੁਸ਼ਿਆਰਪੁਰ ਨਾਲ ਸੰਬੰਧਿਤ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ| ਇਸ ਮੀਟਿੰਗ ਉਪਰੰਤ ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਭਖਵੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਆਈਏਐੱਸ ਰਾਹੀਂ ਯਾਦ ਪੱਤਰ ਸੌਂਪਿਆ| ਇਸ ਮੀਟਿੰਗ ਵਿੱਚ ਜ਼ਿਲੇ ਦੀਆਂ ਨਵੀਆਂ ਇਕਾਈਆਂ ਦੀਆਂ ਸਥਾਪਨਾ ਕਰਕੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ,ਜਿਨਾਂ ਵਿੱਚ ਮਕੇਰੀਆਂ ਤੋਂ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਚੀਮਾ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਸਲਾਹਕਾਰ ਯੂਨਿਟ ਮੁਕੇਰੀਆਂ, ਨੀਤੂ ਸ਼ਰਮਾ ਨੂੰ ਗੜਸ਼ੰਕਰ ਯੂਨਿਟ ਪ੍ਰਧਾਨ ਅਤੇ ਦਲਵਿੰਦਰ ਸਿੰਘ ਮਨੋਚਾ ਚੇਅਰਮੈਨ, ਹਰਵਿੰਦਰ ਸਿੰਘ ਭੁੰਗਰਨੀ ਮੇਹਟਿਆਣਾ ਯੂਨਿਟ ਪ੍ਰਧਾਨ ਤੇ ਚੰਦਰਪਾਲ ਹੈਪੀ ਚੇਅਰਮੈਨ, ਜਸਵੀਰ ਸਿੰਘ ਕਾਜਲ ਪ੍ਰਧਾਨ ਯੂਨਿਟ ਅੱਡਾ ਸਰਾਂ ਨਿਯੁਕਤ ਕੀਤੇ ਗਏ ਜਿਨਾਂ ਨੂੰ ਹਾਈ ਕਮਾਨ ਦੀ ਸਲਾਹ ਨਾਲ ਆਪੋ ਆਪਣੇ ਯੂਨਿਟ ਬਣਾਉਣ ਦੇ ਅਧਿਕਾਰ ਵੀ ਦਿੱਤੇ ਗਏ|ਇਸ ਮੌਕੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਮੰਗ ਪੱਤਰ ਵਿੱਚ ਦਰਜ ਮੰਗਾਂ ਵਿੱਚ 15 ਜਨਵਰੀ ਇਥੇ 26 ਜਨਵਰੀ ਨੂੰ ਜਿਲਾ ਪੱਧਰ ਅਤੇ ਸੂਬਾ ਪੱਧਰ ‘ਤੇ ਹੁੰਦੇ ਸਰਕਾਰੀ ਸਮਾਗਮਾਂ ਵਿੱਚ ਪੱਤਰਕਾਰਾਂ ਨੂੰ ਸਨਮਾਨਿਤ ਕਰਨ, ਸੋਸ਼ਲ ਮੀਡੀਆ ਅਤੇ ਵੈਬ ਚੈਨਲ ਤੇ ਕੰਮ ਕਰਦੇ ਪੱਤਰਕਾਰਾਂ ਸਮੇਤ ਸਾਰੇ ਪੱਤਰਕਾਰਾਂ ਲਈ ਪੀਲੇ ਕਾਰਡ, ਮੈਡੀਕਲ ਸਹੂਲਤਾਂ ਅਤੇ ਹੋਰ ਸਰਕਾਰੀ ਸਹੂਲਤਾਂ ਮੁਹਈਆ ਕਰਵਾਉਣ ਦੇ ਪ੍ਰਬੰਧ ਕਰਨ, ਪੰਜ ਸਾਲ ਪੂਰੇ ਕਰ ਚੁੱਕੇ ਪੱਤਰਕਾਰਾਂ ਲਈ ਦੂਜੇ ਸੂਬਿਆਂ ਦੀ ਤਰਜ ਤੇ 20 ਹਜ਼ਾਰ ਰੁਪਏ ਮਾਸਕ ਤਨਖਾਹ ਭੱਤਾ ਜਾਰੀ ਕਰਨ ਸਮੇਤ ਹੋਰ ਮੰਗਾਂ ਵੀ ਸ਼ਾਮਿਲ ਸਨ। ਜਿਨਾਂ ਨੂੰ “ਦਿ ਵਰਕਿੰਗ ਰਿਪੋਰਟਜ਼ ਐਸੋਸੀਏਸ਼ਨ ਪੰਜਾਬ ਰਜਿ.” ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਫੌਰੀ ਤੌਰ ਤੇ ਮੰਨੇ ਜਾਣ ਦੀ ਅਪੀਲ ਕੀਤੀ ਗਈ|
। ਇਸ ਮੌਕੇ ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਵਿਕਾਸ ਸੂਦ ਜਿਲਾ ਪ੍ਰਧਾਨ ਹੁਸ਼ਿਆਰਪੁਰ, ਓਮ ਪ੍ਰਕਾਸ਼ ਰਾਣਾ ਜਿਲਾ ਜਨਰਲ ਸਕੱਤਰ ਹੁਸ਼ਿਆਰਪੁਰ,ਕੁਲਵੀਰ ਸਿੰਘ ਘੁੜਿਆਲ,ਰਮਨ ਤੰਗਰਾਲੀਆ,ਮਾਸਟਰ ਮੋਹਣ ਸਿੰਘ,ਗੋਰਵ ਗੌਰੀ ,ਸੁਰਿੰਦਰ ਸਿੰਘ ਮੱਟੂ, ਅਮਰਜੀਤ ਭੱਟੀ, ਕੁਲਵੰਤ ਸਿੰਘ ਪਾਲਾ, ਨਟਵਰ ਲਾਲ,ਇੰਦਰਜੀਤ ਸਿੰਘ ਮੁਕੇਰੀਆਂ, ਸੁਖਵਿੰਦਰ ਸਿੰਘ ਮੁਕੇਰੀਆਂ, ਦਲਵੀਰ ਸਿੰਘ ਚਰਖਾ ਮੁਕੇਰੀਆਂ, ਚੰਦਰਪਾਲ ਹੈਪੀ,ਆਦਿ ਵੀ ਮੌਜੂਦ ਸਨ|
