ਵਰਿੰਦਰਪਾਲ ਸਿੰਘ ਉੱਪਲ ਨੂਰਮਹਿਲ ਦੇ ਨਵੇਂ ਥਾਣਾ ਮੁੱਖੀ

ਨੂਰਮਹਿਲ 15 ਜਨਵਰੀ ( ਜਸਵਿੰਦਰ ਸਿੰਘ ਲਾਂਬਾ) ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਇੰਸਪੈਕਟਰ ਸਰਦਾਰ ਵਰਿੰਦਪਾਲ ਸਿੰਘ ਉੱਪਲ ਨੂੰ ਨੂਰਮਹਿਲ ਥਾਣੇ ਦਾ ਥਾਣਾ ਮੁਖੀ ਨਿਯੁੱਕਤ ਕੀਤਾ ਹੈ। ਵਰਿੰਦਪਾਲ ਸਿੰਘ ਇਸ ਤੋਂ ਪਹਿਲਾਂ ਲੁਧਿਆਣੇ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਨੂਰਮਹਿਲ ਥਾਣੇ ਵਿਚ ਪੰਕਜ ਕੁਮਾਰ ਤਇਨਾਤ ਸਨ। ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
