ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ 03 ਮੈਂਬਰ 08 ਚੋਰੀ ਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ

ਲੁਧਿਆਣਾ (ਮੁਨੀਸ਼ ਵਰਮਾ) ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਮਹਿਤਾਬ ਸਿੰਘ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਲੁਧਿਆਣਾ ਅਤੇ ਸ੍ਰੀਮਤੀ ਅਕਰਸ਼ੀ ਜੈਨ ਆਈ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਲੁਧਿਆਣਾ ਵਲੋਂ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਥਾਣੇਦਾਰ ਅੰਮ੍ਰਿਤਪਾਲ ਸ਼ਰਮਾ ਮੁੱਖ ਅਫਸਰ ਥਾਣਾ ਡਵੀਜਨ ਨੰ.02 ਲੁਧਿਆਣਾ ਦੀ ਨਿਗਰਾਨੀ ਮੁਦਈ ਰਾਮ ਭਜਨ ਸ਼ਾਹ ਪੁੱਤਰ ਲੇਟ ਸ਼੍ਰੀ ਫੁਲਗਨ ਵਾਸੀ 46 ਈ-ਸੀਤਾ ਨਗਰ ਬਸ ਸਟੈਂਡ ਲੁਧਿਆਣਾ ਜਿਸਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ PB91K-9732 ਜੋ ਕਿ ਮਿਤੀ 23.1.2024 ਨੂੰ ਬੈਰਿੰਗ ਮਾਰਕਿਟ ਤੋਂ ਚੋਰੀ ਹੋ ਗਿਆ ਸੀ ਦੇ ਬਿਆਨ ਪਰ ਮੁਕੱਦਮਾ ਨੰ.12 ਮਿਤੀ 4.2.2024 ਅ/ਧ 379/411 ਭ:ਦੰਡ ਥਾਣਾ ਡਵੀਜਨ ਨੰ.02 ਲੁਧਿਆਣਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ। ਦੌਰਾਨੇ ਤਫਤੀਸ਼ ਥਾਣਾ ਡਵੀਜਨ ਨੰ.02 ਲੁਧਿਆਣਾ ਦੀਆਂ ਅਲੱਗ ਅਲੱਗ ਟੀਮਾਂ ਦਾ ਗਠਨ ਕਰਕੇ ਖੂਫੀਆ ਸੋਰਸਾਂ ਰਾਹੀਂ ਦੋਸ਼ੀਆਨ ਸੁਰਿੰਦਰ ਸਿੰਘ ਪੁੱਤਰ ਜਸਵੀਰ ਸਿੰਘ, ਸੁਰਜੀਤ ਸਿੰਘ ਉਰਫ ਮੁਗਰੀ ਪੁੱਤਰ ਮਨਜੀਤ ਸਿੰਘ ਵਾਸੀਆਨ ਮੱਝ ਫੱਗੂਵਾਲ ਲੁਧਿਆਣਾ ਅਤੇ ਕਰਨਪਾਲ ਸਿੰਘ ਉਰਫ ਕਰਨ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਤਲਵਣ ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ 08 ਮੋਟਰਸਾਈਕਲ ਰਿਕਵਰ ਕਰਨ ਵਿੱਚ ਸਫਤਲਾ ਹਾਸਲ ਕੀਤੀ ਗਈ।ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆ ਪਾਸੋ ਹੋਰ ਅਹਿਮ ਸੁਰਾਗ ਲੱਗਣ ਦੀ ਆਸ ਹੈ।
