August 6, 2025
#Punjab

ਵਾਟਰ ਕੂਲਰ ਅਤੇ ਪਾਣੀ ਦੀ ਟੈਕੀ ਦੀ ਸੇਵਾ ਕਰਵਾਈ

ਭਵਾਨੀਗੜ੍ਹ (ਵਿਜੈ ਗਰਗ) ਪਿੰਡ ਨਰੈਣਗੜ੍ਹ ਵਿਖੇ ਐਮ ਐਲ ਏ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਵਾਸੀਆਂ ਲਈ ਬੱਸ ਸਟੈਂਡ ਉਪਰ ਠੰਡੇ ਪਾਣੀ ਦੀ ਸਹੂਲਤ ਲਈ ਵਾਟਰ ਕੂਲਰ ਅਤੇ ਪਾਣੀ ਦੀ ਟੈਂਕੀ ਦੀ ਸੇਵਾ ਕਰਵਾਈ। ਇਸ ਕੰਮ ਨੂੰ ਜੇ.ਈ. (ਪੰਚਾਇਤੀ ਰਾਜ) ਅਭਿਸ਼ੇਕ ਜਿੰਦਲ ਅਤੇ ਵੀਡੀਓ ਵਿਨੋਦ ਬੱਤਰਾ ਨੇ ਜਲਦੀ ਮੁਕੰਮਲ ਕਰਵਾਕੇ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਜਿਕਰਯੋਗ ਹੈ ਕਿ ਅੱਜ ਜਿਆਦਾਤਰ ਲੋਕ ਆਪਣੇ ਵਹੀਕਲਾਂ ’ਤੇ ਹੀ ਸਫਰ ਕਰਦੇ ਹਨ ਅਤੇ ਅਕਸਰ ਗਰਮੀ ਵਿਚ ਪਾਣੀ ਦੀ ਜਰੂਰਤ ਜਿਆਦਾ ਪੈਂਦੀ ਹੈ, ਮੌਕੇ ਤੇ ਪਾਣੀ ਨਾ ਮਿਲਣ ਕਾਰਨ ਅਕਸਰ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਇਸ ਲਈ ਕੋਈ ਵਿਅਕਤੀ ਪਾਣੀ ਦੀ ਥੁੜ ਕਾਰਨ ਜਿੰਦਗੀ ਤੋਂ ਹੱਥ ਨਾ ਧੋਵੇ ਇਹ ਸੇਵਾ ਦਾ ਬੀੜਾ ਉਠਾਇਆ ਗਿਆ। ਇਸ ਮੌਕੇ ਨੇਕ ਉਪਰਾਲੇ ਲਈ ਯੂਥ ਆਗੂ ਪਰਦੀਪ ਸਿੰਘ ਚੱਠਾ ਅਤੇ ਸਮੂਹ ਨਗਰ ਨਿਵਾਸੀਆਂ, ‘ਆਪ’ ਵਰਕਰਾਂ ਅਤੇ ਦੁਕਾਨਦਾਰ ਵੀਰਾਂ ਵੱਲੋਂ ਐਮ ਐਲ ਏ ਨਰਿੰਦਰ ਕੌਰ ਭਰਾਜ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Leave a comment

Your email address will not be published. Required fields are marked *